BREAKING NEWS

ਆਈ.ਡੀ.ਆਈ.ਬੀ. ਬੈਂਕ ਬ੍ਰਾਂਚ ਮੈਨੇਜਰ ਸੁਭਾਸ਼ ਚੰਦ ਸੈਣੀ ਦੀ ਅਗਵਾਈ ’ਚ ਸਮਾਗਮ ਕੀਤਾ ਗਿਆ

ਆਈ.ਡੀ.ਆਈ.ਬੀ. ਬੈਂਕ ਬ੍ਰਾਂਚ ਮੈਨੇਜਰ ਸੁਭਾਸ਼ ਚੰਦ ਸੈਣੀ ਦੀ ਅਗਵਾਈ ’ਚ ਸਮਾਗਮ ਕੀਤਾ ਗਿਆ
25 Jul
1:21

ਮਾਲੇਰਕੋਟਲਾ, 25 ਜੁਲਾਈ ( ਸੁਮੰਤ ਤਲਵਾਨੀ): ਮਾਲੇਰਕੋਟਲਾ ਦੀ ਆਈ.ਡੀ.ਆਈ.ਬੀ. ਬੈਂਕ ਬ੍ਰਾਂਚ ਨੇ ਮੈਨੇਜਰ ਸੁਭਾਸ਼ ਚੰਦ ਸੈਣੀ ਦੀ ਅਗਵਾਈ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ । ਸੰਬੋਧਨ ਕਰਦਿਆਂ ਸ੍ਰੀ ਸੈਣੀ ਨੇ ਕਿਹਾ ਦੱਸਿਆ ਕੁਝ ਮਹੀਨਿਆਂ ਵਿੱਚ ਹੀ ਬੈਂਕ ਦੇ ਸਮੁੱਚੇ ਸਟਾਫ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਚੰਗੀਆਂ ਸੇਵਾਵਾਂ, ਤੁਰੰਤ ਲੈਣ-ਦੇਣ, ਗ੍ਰਾਹਕਾਂ ਨਾਲ ਸਿ੍ਰਸ਼ਟਾਚਾਰੀ ਬੋਲਚਾਲ ਕਾਰਣ ਬੈਂਕ ਬ੍ਰਾਂਚ ਨੇ ਇਲਾਕੇ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਲਈ ਹੈ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੈਨੇਜਰ ਸ੍ਰੀ ਸੈਣੀ ਨੇ ਕਿਹਾ ਕਿ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਹੀ ਬੈਂਕ ਦਾ ਬਿਜ਼ਨਸ ਦਿਨੋਂ-ਦਿਨ ਤਰੱਕੀਆਂ ਵੱਲ ਜਾ ਰਿਹਾ ਹੈ ਅਤੇ ਬੈਂਕ ਦੇ ਖਾਤਾਧਾਰਕਾਂ ਵੱਲੋਂ ਵੀ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਹੈ । ਇਸੇ ਲੜੀ ਤਹਿਤ ਬੈਂਕ ਦੇ ਬੈਂਕ ਦਾ ਬਿਜ਼ਨਸ ਡਿਵੈਲਪਮੈਂਟ ਅਫਸਰ ਮੁਹੰਮਦ ਸ਼ਕੀਲ ਨੂੰ ਉਨਾਂ ਦੀਆਂ ਬੇਹਤਰੀਨ ਸੇਵਾਵਾਂ ਲਈ ਇੱਕ ਸਮਾਗਮ ਕਰਕੇ “ਇੰਪਲਾਈ ਆਫ ਦਾ ਈਅਰ” ਦੇ ਖਿਤਾਬ ਨਾਲ ਵਿਸ਼ੇਸ ਤੌਰ ’ਤੇ ਸਨਮਨਿਤ ਕੀਤਾ ਗਿਆ । ਇਸ ਮੌਕੇ ਫੀਲਡ ਅਫਸਰ ਹਰਿੰਦਰ ਸਿੰਘ, ਟੀ.ਐਸ.ਐਮ. ਲਲਿਤ ਕੁਮਾਰ, ਆਰ.ਐਸ.ਐਮ ਰੋਹਿਤ ਬੇਦੀ ਤੋਂ ਇਲਾਵਾ ਮਾਲੇਰਕੋਟਲਾ ਬੈਂਕ ਬ੍ਰਾਂਚ ਦਾ ਸਮੁੱਚਾ ਸਟਾਫ ਵੀ ਹਾਜ਼ਰ ਸੀ ।

« »
Web Hosting Linux Reseller Hosting