BREAKING NEWS

ਆਜ਼ਾਦ ਸੋਸ਼ਲ ਐਂਡ ਵੈਲਫੇਅਰ ਕਲੱਬ ਭੂਦਨ ਵੱਲੋਂ ਇੰਚਾਰਜ਼ ਮੁਹੰਮਦ ਅਕਰਮ ਸਨਮਾਨਿਤ

ਆਜ਼ਾਦ ਸੋਸ਼ਲ ਐਂਡ ਵੈਲਫੇਅਰ ਕਲੱਬ ਭੂਦਨ ਵੱਲੋਂ ਇੰਚਾਰਜ਼ ਮੁਹੰਮਦ ਅਕਰਮ ਸਨਮਾਨਿਤ
26 Jul
11:04

ਮਾਲੇਰਕੋਟਲਾ, 25 ਜੁਲਾਈ ( ਸੁਮੰਤ ਤਲਵਾਨੀ): ਨੇੜਲੇ ਪਿੰਡ ਭੂਦਨ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਭੂਦਨ ਦੇ ਇੰਚਾਰਜ ਮੁਹੰਮਦ ਅਕਰਮ (ਈ.ਟੀ.ਟੀ.) ਵੱਲੋਂ

ਸਕੂਲ ਨੰੂ ਨਵੀਂ ਦਿਖ ਪ੍ਰਦਾਨ ਕਰਨ ਲਈ ਆਪਣੇ ਨਿੱਜੀ ਤੌਰ ’ਤੇ ਸਕੂਲੀ ਸਟਾਫ ਨਾਲ ਮਿਲ ਕੇ ਕੀਤੀ ਸਖਤ ਮਿਹਨਤ ਬਦਲੇ ਅਜ਼ਾਦ ਸੋਸਲ ਐਂਡ ਵੈਲਫੇਅਰ ਕਲੱਬ ਭੂਦਨ ਵੱਲੋਂ ਜਿੱਥੇ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਗਿਆ ਉੱਥੇ ਹੀ ਉਨ੍ਹਾਂ ਨੰੂ ਸਕੂਲ ਦੇ ਰਹਿੰਦੇ ਕੰਮਾਂ ਲਈ ਦਸ ਹਜ਼ਾਰ ਦੀ ਰਾਸ਼ੀ ਭੇਂਟ ਕੀਤੀ। ਇਸ ਮੌਕੇ ਅਧਿਆਪਕ ਮੁਹੰਮਦ ਅਕਰਮ ਨੇ ਦੱਸਿਆ ਕਿ ਸਮੁੱਚੇ ਸਟਾਫ ਦੀ ਮਿਹਨਤ ਸਦਕਾ ਅੱਜ ਸਕੂਲ ਅੰਦਰ ਕਰੀਬ 175 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਬੱਚਿਆਂ ਨੰੂ ਅਜੋਕੇ ਯੁੱਗ ਨਾਲ ਜੋੜਨ ਲਈ ਸਮੇਂ ਸਮੇਂ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਸਰਕਾਰ ਨੰੂ ਅਪੀਲ ਕੀਤੀ ਕਿ ਸਕੂਲ ਅੰਦਰ ਬੱਚਿਆਂ ਦੇ ਬੈਠਣ ਲਈ ਮੇਜਾਂ ਦੀ ਬਹੁਤ ਵੱਡੀ ਘਾਟ ਹੈ ਅਤੇ ਸਰਦੀਆਂ ਅੰਦਰ ਬੱਚਿਆਂ ਨੰੂ ਹੇਠਾਂ ਬੈਠ ਕੇ ਪੜ੍ਹਾਈ ਕਰਨ ਵਿੱਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੰੂ ਪਹਿਲ ਦੇ ਅਧਾਰ ’ਤੇ ਪੂਰਾ ਕੀਤਾ ਜਾਵੇ। ਜਿਕਰਯੋਗ ਹੈ ਕਿ ਮਾਸਟਰ ਮੁਹੰਮਦ ਅਕਰਮ ਵੱਲੋਂ ਸਮੇਂ ਸਮੇਂ ’ਤੇ ਸਕੂਲ ਦੇ ਕੰਮਾਂ ਲਈ ਆਪਣੇ ਨਿੱਜੀ ਤੌਰ ’ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖਰਚ ਕਰਦੇ ਹਨ। ਇਸ ਮੌਕੇ ਪਰਮਜੀਤ ਕੌਰ, ਪ੍ਰਵੀਨ,ਮੈਡਮ ਜਸਵਿੰਦਰ ਕੌਰ, ਰਵਿੰਦਰ ਕੌਰ, ਜੀਨਤ ਫਾਤਿਮਾਂ,ਅਤੇ ਲਖਪ੍ਰੀਤ ਕੌਰ (ਸਾਰੀਆਂ ਅਧਿਆਪਕਾਵਾਂ) ਤੋਂ ਇਲਾਵਾ ਅਜ਼ਾਦ ਸੋਸਲ ਐਂਡ ਵੈਲਫੇਅਰ ਕਲੱਬ ਭੂਦਨ ਦੇ ਮੈਂਬਰ ਅਕਬਰ ਅਲੀ, ਸਹਿਨੀਲ ਖਾਂ,ਚਰਨਪ੍ਰੀਤ ਸਿੰਘ,ਅਸਗਰ ਖਾਂ,ਭਗਵੰਤ ਸਿੰਘ,ਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।

« »
Web Hosting Linux Reseller Hosting