BREAKING NEWS

ਟ੍ਰੈਫਿਕ ਇੰਚਾਰਜ਼ ਕਰਨਜੀਤ ਸਿੰਘ ਜੇਜੀ ਨੇ ਸਾਹਿਬਜਾਦਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾਗਰੁਕਤਾ ਕੈਂਪ ਲਗਾਇਆ

ਟ੍ਰੈਫਿਕ ਇੰਚਾਰਜ਼ ਕਰਨਜੀਤ ਸਿੰਘ ਜੇਜੀ ਨੇ ਸਾਹਿਬਜਾਦਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾਗਰੁਕਤਾ ਕੈਂਪ ਲਗਾਇਆ
26 Jul
12:36

ਮਾਲੇਰਕੋਟਲਾ (ਸ.ਅ.ਬਿ) ਸਥਾਨਕ ਸਾਹਿਬਜਾਦਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਕਰਨਜੀਤ ਸਿੰਘ ਜੇਜੀ ਦੀ ਅਗਵਾਈ ਵਿੱਚ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੜਕੀ ਹਾਦਸਿਆਂ ਤਂੋ ਬਚਣ ਦੇ ਲਈ ਜਾਗਰੂਕ ਕੀਤਾ ਗਿਆ। ਜੇਜੀ ਨੇ ਸੰਬੋਧਨ ਕਰਦਿਆਂ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਿੱਥੇ ਜਾਣੂ ਕਰਵਾਇਆ ਗਿਆ ਉੱਥੇ ਹੀ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਜੇਜੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਤੇ ਐਸ.ਪੀ. ਮਾਲੇਰਕੋਟਲਾ ਰਾਜ ਕੁਮਾਰ ਤੇ ਡੀ.ਐਸ.ਪੀ. ਯੋਗੀ ਰਾਜ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼ਹਿਰ ਦੇ ਵੱਖ-ਵੱੱਖ ਸਕੂਲਾਂ, ਕਾਲਜਾਂ ਵਿੱਚ ਜਾ ਕੇ ਸਕੂਲੀ ਵਿਦਿਆਰਥੀਆਂ ਤੇ ਸਕੂਲੀ ਬੱਸ ਡਰਾਇਵਰਾਂ ਨੂੰ ਜਿੱਥੇ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ, ਉੱਥੇ ਹੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਨਸ਼ੇ ਇਨਸਾਨੀ ਜ਼ਿੰਦਗੀਆਂ ਨੂੰ ਬਰਬਾਦੀ ਵੱਲ ਧਕੇਲਦੇ ਹਨ। ਇਸ ਮੌਕੇ ਬਲਵਿੰਦਰ ਰਾਏ ਮੁਨਸ਼ੀ, ਜਗਪ੍ਰੀਤ ਸਿੰਘ, ਪ੍ਰੇਮ ਸਿੰਘ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਸਕੂਲ ਪਿ੍ਰੰਸੀਪਲ ਜੰਗ ਸਿੰਘ, ਵਾਇਸ ਪਿ੍ਰੰਸੀਪਲ ਪਿਆਰਾ ਸਿੰਘ ਪਿ੍ਰਤਪਾਲ ਸਿੰਘ, ਜਸਵੀਰ ਸਿੰਘ ਟਰਾਂਸਪੋਰਟ ਇੰਚਾਰਜ਼, ਡਰਾਇਵਰ ਹਰਜਿੰਦਰ ਸਿੰਘ, ਬਲਜੀਤ ਸਿੰਘ ਹਾਜ਼ਰ ਸਨ।

« »
Web Hosting Linux Reseller Hosting