BREAKING NEWS

‘ਮੌਤ ਉਪਰੰਤ ਨੈਸ਼ਨਲ ਐਵਾਰਡੀ ਅਧਿਆਪਕ ਜਸਕਰਨ ਸਿੰਘ ਦਾ ਸ਼ਰੀਰ ਮੈਡੀਕਲ ਖੋਜਾਂ ਲਈ ਦਾਨ’

‘ਮੌਤ ਉਪਰੰਤ ਨੈਸ਼ਨਲ ਐਵਾਰਡੀ ਅਧਿਆਪਕ ਜਸਕਰਨ ਸਿੰਘ ਦਾ ਸ਼ਰੀਰ  ਮੈਡੀਕਲ ਖੋਜਾਂ ਲਈ ਦਾਨ’
26 Jul
12:16

ਮਾਲੇਰਕੋਟਲਾ: (ਸ.ਅ.ਬਿ ) ਤਰਕਸ਼ੀਲ ਸੋਸਾਇਟੀ ਪੰਜਾਬ ਵਲੋਂ ਸ਼ੁਰੂ ਕੀਤੀ ਸ਼ਰੀਰ-ਦਾਨ ਦੀ ਲਹਿਰ ਤਹਿਤ ਬਹੁਤ ਸਾਰੇ ਲੋਕ ਮੌਤ ਉਪਰੰਤ ਆਪਣੇ ਸ਼ਰੀਰ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕਰਨ ਦੀ ਪਿਰਤ ਵਿੱਚ ਸ਼ਾਮਲ ਹੋ ਕੇ ਵਿਗਿਆਨ ਦੇ ਵਾਧੇ ਵਿੱਚ ਯੋਗਦਾਨ ਪਾਉਣ ਲਈ ਅੱਗੇ ਆ ਰਹੇ ਹਨ। ਇਸੇ ਲੜੀ ਵਿੱਚ ਇੱਕ ਅਹਿਮ ਕਾਰਜ ਸਥਾਨਕ ਉੱਘੇ ਵਕੀਲ ਸਨੇਹਪਾਲ ਸਿੰਘ ਅਤੇ ਅਧਿਆਪਕ ਵਿਜੇਕਰਨ ਸਿੰਘ ਦੇ 74 ਸਾਲਾ ਪਿਤਾ ਸਰਦਾਰ ਜਸਕਰਨ ਸਿੰਘ ਦੇ ਅੱਜ ਉਹਨਾਂ ਦੀ ਮੌਤ ਉਪਰੰਤ ਉਹਨਾਂ ਦੀ ਵਸੀਅਤ ਮੁਤਾਬਕ ਉਹਨਾਂ ਦੀਆਂ ਅੱਖਾਂ ਅਤੇ ਸ਼ਰੀਰ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕੀਤਾ ਗਿਆ। ਬਾਪੂ ਜਸਕਰਨ ਸਿੰਘ ਜੀ ਰਾਸ਼ਟਰੀ ਐਵਾਰਡ ਪ੍ਰਾਪਤ ਸਾਬਕਾ ਅਧਿਆਪਕ ਸਨ। ਇਸ ਕਾਰਜ ਵਾਸਤੇ ਨੇਤਰ ਦਾਨ ਲਈ ਡਾ.ਸੁਖਚੈਨ ਸਿੰਘ ਦੀ ਅਗਵਾਈ ਵਿੱਚ ਪੁਨਰਜੋਤ ਕੇਂਦਰ ਲੁਧਿਆਣਾ ਦੀ ਟੀਮ ਵਲੋਂ ਮਾਤਾ ਜੀ ਦੀਆਂ ਅੱਖਾਂ ਲਈਆਂ ਗਈਆਂ। ਬਾਪੂ ਜੀ ਦੇ ਸ਼ਰੀਰ ਦਾਨ ਲਈ ਬਾਪੂ ਜੀ ਦੀ ਮਿ੍ਰਤਕ ਦੇਹ ਪੀ.ਜੀ.ਆਈ. ਚੰਡੀਗੜ ਨੂੰ ਦਾਨ ਕੀਤੀ ਗਈ। ਬਾਪੂ ਜੀ ਦੇ ਮਿ੍ਰਤਕ ਸ਼ਰੀਰ ਨੂੰ ਅਦਾਰਾ-ਖਿਦਮਤੇ-ਖਲਕ ਦੀ ਅੰਬੂਲੈਂਸ ਵਿੱਚ ਜੁਝਾਰ-ਨਗਰ ਤੋਂ ਰਿਸ਼ਤੇਦਾਰਾਂ ਅਤੇ ਸਥਾਨਕ ਅਫਸੋਸ ਕਰਨ ਆਏ ਸਾਥੀਆਂ ਸਮੇਤ ਕਾਫਲੇ ਦੇ ਰੂਪ ਵਿੱਚ ਗਰੇਵਾਲ ਚੌਂਕ ਵਿੱਚ ਲਿਜਾਇਆ ਗਿਆ , ਜਿੱਥੋਂ ਇਸ ਨੂੰ ਸਾਰੇ ਪਰਿਵਾਰ ਵਲੋਂ ਵਿਦਾਇਗੀ ਦਿੱਤੀ ਗਈ। ਇਸ ਮੌਕੇ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਮਾਲੇਰ ਕੋਟਲਾ ਦੇ ਜਥੇਬੰਦਕ ਮੁਖੀ ਡਾ. ਅਬਦੁਲ ਮਜੀਦ ਅਜਾਦ ਨੇ ਕਿਹਾ ਕਿ ਬਾਪੂ ਜੀ ਦੀਆਂ ਅੱਖਾਂ ਡਾਕਟਰਾਂ ਦੁਆਰਾ ਦੋ ਨੇਤਰਹੀਨ ਵਿਅਕਤੀਆਂ ਨੂੰ ਪਾਈਆਂ ਜਾਣਗੀਆਂ। ਜਿਸ ਨਾਲ ਉਹ ਵੀ ਸੰਸਾਰ ਨੂੰ ਦੇਖ ਸਕਣ ਦੇ ਯੋਗ ਹੋ ਸਕਣਗੇ। ਉਹਨਾਂ ਕਿਹਾ ਕਿ ਬਾਪੂ ਦੇ ਮਿ੍ਰਤਕ ਸ਼ਰੀਰ ਨੂੰ ਮੈਡੀਕਲ ਖੋਜਾਂ ਲਈ ਪੀ.ਜੀ.ਆਈ. ਚੰਡੀਗੜ ਵਿੱਖੇ ਇੱਕ ਸਾਲ ਪ੍ਰਯੋਗ ਵਿੱਚ ਲਿਆਂਦਾ ਜਾਵੇਗਾ ਅਤੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮਨੁੱਖੀ ਸ਼ਰੀਰ ਉੱਪਰ ਆਪਣੀ ਸਿੱਖਿਆ ਵਿੱਚ ਵਾਧਾ ਕਰ ਸਕਣਗੇ। ਇਸ ਮੌਕੇ ਸਮਾਜਕ ਕਾਰਜ ਨੂੰ ਸਿਰੇ ਚੜਾਉਣ ਵਿੱਚ ਡਾ. ਅਬਦੁਲ ਮਜੀਦ, ਮਾਸਟਰ ਮੇਜਰ ਸਿੰਘ, ਮੋਹਨ ਬਡਲਾ, ਪਰਮੇਸ਼ਰ ਚਾਹਲ ਨੇ ਵਿਸੇਸ਼ ਯੋਗਦਾਨ ਪਾਇਆ।

« »
Web Hosting Linux Reseller Hosting