BREAKING NEWS

ਸਾਥੀ ਕਰਤਾਰ ਚੰਦ ਮੰਡਲ ਕਮੇਟੀ ਮਾਲੇਰਕੋਟਲਾ ਦੇ ਪ੍ਰਧਾਨ ਬਣੇ

ਮਾਲੇਰਕੋਟਲਾ (Sunehrai Akkhar): ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.ਨੰਬਰ 49) ਮੰਡਲ ਕਮੇਟੀ ਮਾਲੇਰਕੋਟਲਾ ਦੀ ਚੋਣ ਸਾਥੀ ਰਤਨ ਸਿੰਘ, ਪਿਆਰਾ ਸਿੰਘ, ਕਰਨੈਲ ਸਿੰਘ ਅਤੇ ਜੱਗਾ ਸਿੰਘ ਡੈਲੀਗੇਟ ਸਾਥੀਆਂ ਵੱਲੋਂ ਕਰਵਾਈ ਗਈ, ਜਿਸ ਵਿੱਚ ਸਾਥੀ ਕਰਤਾਰ ਚੰਦ ਨੂੰ ਸਰਵਸਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਨ੍ਹਾਂ ਤੋਂ ਇਲਾਵਾ ਅਸ਼ੋਕ ਕੁਮਾਰ ਨੂੰ ਮੀਤ-ਪ੍ਰਧਾਨ, ਮਾਨ ਬਹਾਦਰ ਨੂੰ ਸਕੱਤਰ, ਭਰਪੂਰ ਸਿੰਘ ਨੂੰ ਸਹਾਇਕ ਸਕੱਤਰ ਅਤੇ ਅਜਮੇਰ ਸਿੰਘ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ। ਨਵੇਂ ਚੁਣੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰੇ ਮਿਲਕੇ ਟੀ.ਐਸ.ਯੂ. ਦੀ ਬੇਹਤਰੀ ਲਈ ਕੰਮ ਕਰਾਂਗੇ ਅਤੇ ਸੂਬਾ ਕਮੇਟੀ ਦੇ ਫੈਸਲਿਆਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਾਂਗੇ। ਸੂਬਾ ਸਕੱਤਰ ਕੁਲਵਿੰਦਰ ਸਿੰਘ, ਸਾਬਕਾ ਸਰਕਲ ਆਗੂ ਸਾਥੀ ਮਿੰਦਰ ਸਿੰਘ, ਬਹਾਦਰ ਸਿੰਘ, ਜਸਮੇਲ ਸਿੰਘ, ਮੋਹਨ ਸਿੰਘ ਸਕੱਤਰ (ਦਿਹਾਤੀ), ਗੁਰਚਰਨ ਸਿੰਘ ਪ੍ਰਧਾਨ ਅਤੇ ਪਿਆਰਾ ਸਿੰਘ ਮੀਤ-ਪ੍ਰਧਾਨ (ਦੋਵੇਂ ਦੱਖਣ ਜੋਨ) ਪਟਿਆਲਾ ਨੇ ਨਵੀਂ ਮੰਡਲ ਕਮੇਟੀ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਸਾਡਾ ਸੰਘਰਸ਼ ਚੱਲਦਾ ਆ ਰਿਹਾ ਹੈ। ਉਨ੍ਹਾਂ ਪਾਵਰਕਾਮ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੇ-ਬੈਂਡ ਦਾ ਨਿਪਟਾਰਾ ਜਲਦ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ।

« »
Web Hosting Linux Reseller Hosting