ਨਿਗਮ ਪ੍ਰਸ਼ਾਸਨ ਅਤੇ ਐਨ. ਐਚ. 95 ਦੀ ਨਲਾਇਕੀ ਕਾਰਨ ਪੱਤਰਕਾਰ ਗੁਰਪ੍ਰੀਤ ਮਹਿਦੂਦਾਂ ਦੀ ਲੱਤ ਦੋ ਥਾਂਵਾਂ ਤੋਂ ਟੁੱਟੀ

ਲੁਧਿਆਣਾ (ਦੀਪਕ ਅਰੋੜਾ/ਜਗਦੀਸ਼ ਭੁੱਲਰ/ਸ.ਅ.ਬਿ ) ਸਮੇਂ ਦੀਆਂ ਸਰਕਾਰਾਂ ਜਿੱਥੇ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਵਾਅਦੇ ਕਰਦੀਆਂ ਹਨ ਉੱਥੇ ਹੀ ਹੇਠਲੇ ਪੱਧਰ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਸੂਬਾ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜੇਕਰ ਗੱਲ ਕਰੀਏ ਲੁਧਿਆਣਾ ਦੇ ਚੰਡੀਗੜ ਰੋਡ ਦੀ ਤਾਂ ਇਹ ਜਗ੍ਹਾ ਜਗ੍ਹਾ ਤੋਂ ਟੁੱਟਾ ਰੋਡ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਅਜਿਹਾ ਹੀ ਕੁੱਝ ਵਾਪਰਿਆ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨਾਲ। ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਸੁਪਤਨੀ ਗੁਰਿੰਦਰ ਕੌਰ ਮਹਿਦੂਦਾਂ ਐਮ.ਏ ਜਰਨਲਿਸਮ ਐਂਡ ਮਾਸਕਮਿਉਨੀਕੇਸ਼ਨ ਨੇ ਦੱਸਿਆ ਕਿ ਗੁਰਪ੍ਰੀਤ ਮਹਿਦੂਦਾਂ ਜੋ ਕਿ 2017 ਚੋਣਾਂ ਦੌਰਾਨ ਹਲਕਾ ਪੂਰਬੀ ਤੋਂ ਐਮ. ਐਲ. ਏ. ਦੀ ਚੋਣ ਵੀ ਲੜ ਚੁੱਕੇ ਹਨ। ਉਹ ਬੀਤੀ ਰਾਤ ਬਰਸਾਤ ਵਿੱਚ ਆਪਣੇ ਦਫਤਰ ਤੋਂ ਘਰ ਆ ਰਹੇ ਸਨ ਤਾਂ ਚੰਡੀਗੜ੍ਹ ਰੋਡ ਤੇ ਮੋਹਨੀ ਰਿਜੋਰਟ ਨੇੜੇ ਮੇਨ ਸੜਕ ਤੇ ਪਏ ਟੋਏ ਵਿੱਚ ਉਹ ਆਪਣੀ ਸਕੂਟਰੀ ਸਮੇਤ ਡਿੱਗ ਪਏ, ਜਿਸ ਦੌਰਾਨ ਉਨ੍ਹਾਂ ਦੀ ਲੱਤ ਦੋ ਜਗਾ੍ਹ ਤੋਂ ਟੁੱਟ ਗਈ ਤੇ ਹੁਣ ਮੁੰਡੀਆਂ ਨੇੜੇ ਸਰਬ ਹਸਪਤਾਲ ਵਿੱਚ ਜੇਰੇ ਇਲਾਜ ਹਨ। ਜਿੱਥੇ ਇਲਾਜ ਦੌਰਾਨ ਕਾਫੀ ਖਰਚ ਆਵੇਗਾ ਤੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਦੋ ਤੋਂ ਤਿੰਨ ਮਹੀਨੇ ਤੱਕ ਦੀ ਬੈਡ ਰੈਸਟ ਵੀ ਦੱਸੀ ਗਈ ਹੈ। ਇਸ ਐਕਸੀਡੈਂਟ ਨਾਲ ਜਿੱਥੇ ਉਨ੍ਹਾਂ ਦਾ ਸ਼ਰੀਰਕ ਨੁਕਸਾਨ ਹੋਇਆ ਹੈ ਉੱਥੇ ਹੀ ਸਾਨੂੰ ਆਰਥਿੱਕ ਅਤੇ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨੀ ਝਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਰੋਡ ਐਕਸੀਡੈਂਟ ਲਈ ਸਿੱਧੇ ਤੌਰ ’ਤੇ ਲੁਧਿਆਣਾ ਨਗਰ ਨਿਗਮ ਦਾ ਕਮਿਸ਼ਨਰ, ਮੇਅਰ ਅਤੇ ਐਨ.ਐਚ-95 ਚੰਡੀਗੜ੍ਹ ਰੋਡ ਦਾ ਵਿਭਾਗ ਜਿੰਮੇਵਾਰ ਹੈ। ਜਿਨ੍ਹਾਂ ਸੜਕ ਵਿਚਕਾਰ ਲੰਬੇ ਸਮੇਂ ਤੋਂ ਬਣੇ ਅਜਿਹੇ ਟੋਇਆਂ ਦੀ ਮੁਰੰਮਤ ਨਹੀਂ ਕੀਤੀ। ਜਿੱਥੇ ਆਏ ਦਿਨ ਅਜਿਹੇ ਹਾਦਸੇ ਹੋਣਾ ਆਮ ਗੱਲ ਬਣ ਗਈ ਹੈ।ਉਨ੍ਹਾਂ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਲਈ ਉਪਰੋਕਤ ਤਿੰਨ੍ਹਾਂ ਦੀ ਲਾਪਰਵਾਹੀ ਹੈ। ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਉਨ੍ਹਾਂ ਦੀ ਧਰਮਪਤਨੀ ਦੇ ਨਾਲ ਜਾ ਕੇ ਥਾਣਾ ਡਿਵੀਜਨ ਨੰ-7 ਨੂੰ ਦਿੱਤੀ ਦਰਖਾਸਤ ਰਾਹੀਂ ਮੰਗ ਕੀਤੀ ਕਿ ਉਪਰੋਕਤ ਦੇ ਖਿਲਾਫ ਅਣਗਿਹਲੀ ਕਰਕੇ ਲੋਕਾਂ ਦੀ ਜਾਨ ਮਾਲ ਨਾਲ ਖਿਲਵਾੜ ਕਰਨ ਦਾ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਅਗਰ ਜਲਦ ਪਰਚਾ ਦਰਜ ਨਾ ਕੀਤਾ ਗਿਆ ਤਾਂ ਉਹ ਤਿੱਖੇ ਸ਼ੰਘਰਸ਼ ਲਈ ਸੜਕਾਂ ਤੇ ਉਤਰਨਗੇ ਅਤੇ ਅਦਾਲਤ ਦਾ ਦਰਵਾਜਾ ਵੀ ਖੜਕਾਉਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਵੀ ਕਿਹਾ ਕਿ ਉਹ ਇੱਕ ਹੋਰ ਦਰਖਾਸਤ ਰਾਹੀਂ ਪੰਜਾਬ ਸਰਕਾਰ, ਲੋਕ ਸੰਪਰਕ ਵਿਭਾਗ, ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਵੀ ਮੰਗ ਕਰਨਗੇ ਕਿ ਅਸੀਂ ਮੈਂ ਆਰਥਿਕ ਤੌਰ ’ਤੇ ਪਹਿਲਾਂ ਹੀ ਕਮਜੋਰ ਹਾਂ। ਇਸ ਲਈ ਮੇਰਾ ਇਲਾਜ ਕਰਵਾ ਕੇ ਮੈਨੂੰ ਮੇਰਾ ਮੁਆਵਜਾ ਦਿੱਤਾ ਜਾਵੇ। ਮੇਰੀ ਬੇਨਤੀ ਹੈ ਕਿ ਉਪਰੋਕਤ ਤਿੰਨਾ ਦੋਸ਼ੀਆਂ ਖਿਲ਼ਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਵੱਡੀ ਅਣਹੋਣੀ ਘਟਨਾ ਵਾਪਰਣ ਤੋਂ ਬਚਾ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਬਸਪਾ ਜੀਤ ਰਾਮ ਬਸਰਾ, ਪਰਗੁਣ ਬਿਲਗਾ, ਲਾਭ ਸਿੰਘ ਭਾਮੀਆਂ ਰਜਿੰਦਰ ਨਿੱਕਾ, ਸੁਿਰੰਦਰ ਮੇਹਰਬਾਨ, ਰਾਮ ਲੋਕ ਕੁਲੀਆਵਾਲ, ਨਰੇਸ਼ ਬਸਰਾ, ਨਰੇਸ਼ ਕੁਮਾਰ, ਵਿੱਕੀ ਕੁਮਾਰ, ਅਨੁਜ ਕੁਮਾਰ, ਸਰਬਜੀਤ ਲੁਧਿਆਣਵੀ ਪ੍ਰਧਾਨ ਪ੍ਰੈਸ ਲਾਈਨਜ ਕਲੱਬ, ਸਮਰਾਟ ਸ਼ਰਮਾ, ਮਹੇਸ਼ ਇੰਸਰ ਮਾਂਗਟ, ਵਰਿੰਦਰ ਸਹਿਗਲ, ਰਘੁਵੀਰ ਸਿੰਘ, ਮੁਕੇਸ਼ ਕੁਮਾਰ, ਮਨਜੀਤ ਦੁੱਗਰੀ, ਰਜਿੰਦਰ ਮਹਿਮੀ, ਕਿਰਨਵੀਰ ਮਾਂਗਟ, ਕੁਲਵਿੰਦਰ ਮਿੰਟੂ, ਰਾਕੇਸ਼ ਗਰਗ, ਬਲਜੀਤ ਜਮਾਲਪੁਰ, ਪਰਮਿੰਦਰ ਸਿੰਘ, ਜਗਮੀਤ ਵਿੱਕੀ, ਗੁਰਦੀਪ ਲੱਕੀ, ਸੁਖਵਿੰਦਰ ਸਿੰਘ ਗੌਂਸਗੜ,ਕਾਂਗਰਸੀ ਆਗੂ ਹਰਦੀਪ ਸਿੰਘ ਮੁੰਡੀਆਂ, ਬਲਦੀਪ ਸਿੰਘ ਮੰਡੇਰ, ਰਵਿੰਦਰ ਸਿੰਘ, ਗੋਗੀ ਮਾਲਵਾ, ਸੁਖਵਿੰਦਰ ਬੱਲੂ, ਹਰਦੇਵ ਸਿੰਘ ਢੋਲਣ, ਮਾਸਟਰ ਰਾਮਾਨੰਦ ਆਦਿ ਹਾਜ਼ਰ ਸਨ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle

Web Hosting Linux Reseller Hosting