ਵੀਡੀਓ ਐਡੀਟਿੰਗ ਦੇ ਖੇਤਰ ਵਿੱਚ ਵਿਸ਼ਾਲ ਸੰਭਾਵਨਾਵਾਂ ਮੌਜੂਦ ਹਨ – ਇੰਦਰਜੀਤ ਸਿੱਧੂ

ਵੀਡੀਓ ਐਡੀਟਿੰਗ ਦੇ ਖੇਤਰ ਵਿੱਚ ਵਿਸ਼ਾਲ ਸੰਭਾਵਨਾਵਾਂ ਮੌਜੂਦ ਹਨ – ਇੰਦਰਜੀਤ ਸਿੱਧੂ

ਉਹ ਵੀ ਇੱਕ ਸਮਾਂ ਸੀ ਜਦੋਂ ਸੰਗੀਤ ਸਿਰਫ਼ ਸੁਣ ਕੇ ਮਾਨਣ ਵਾਲੀ ਕਲਾ ਸੀ। ਬਹੁਤ ਸਾਰੇ ਕਲਾਕਾਰ ਸਾਧਾਰਣ ਸ਼ਕਲ-ਸੂਰਤਾਂ ਦੇ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਦਿਲਾਂ `ਤੇ ਰਾਜ ਕਰਦੇ ਸਨ। ਪਰ ਜਿਉਂ ਜਿਉਂ ਯੁੱਗ ਬਦਲਦਾ ਗਿਆ ਅਤੇ ਤਕਨੀਕੀ ਵਿਕਾਸ ਹੋਣ ਦੇ ਨਾਲ ਨਾਲ ਗੀਤਾਂ ਦੇ ਵੀਡੀਓ ਬਣਨੇ ਸ਼ੁਰੂ ਹੋਏ ਤਾਂ ਸੋਹਣੀਆਂ ਸੂਰਤਾਂ ਦੀ ਮੰਗ ਵਧਣ ਲੱਗੀ। ਇਸੇ ਪ੍ਰਕਾਰ ਤਕਨੀਕੀ ਖੇਤਰ ਵਿੱਚ ਵੀ ਬਹੁਤ ਜ਼ਿਆਦਾ ਲੋਕਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਆਪਣੀ ਮਿਹਨਤ ਸਦਕਾ ਆਪੋ-ਆਪਣੇ ਖੇਤਰ ਵਿਚ ਮਾਣ-ਸਨਮਾਨ ਅਤੇ ਮੁਕਾਮ ਹਾਸਿਲ ਕੀਤਾ।
ਸੰਗੀਤਕ ਅਤੇ ਫ਼ਿਲਮੀ ਖੇਤਰ ਦੇ ਤਕਨੀਕੀ ਪੱਖਾਂ ਨੂੰ ਨਿਪੁੰਨਤਾ ਪੂਰਵਕ ਪੂਰਾ ਕਰਨ ਲਈ ਬਹੁਤ ਸਾਰੇ ਤਕਨੀਸ਼ੀਅਨਾਂ ਦੀ ਜ਼ਰੂਰਤ ਪੈਂਦੀ ਹੈ, ਜਿਨ੍ਹਾਂ ਵਿੱਚ ਐਡੀਟਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਕੰਪਿਊਟਰ ਯੁੱਗ ਹੋਣ ਕਰਕੇ ਇਸ ਖੇਤਰ ਵਿੱਚ ਪ੍ਰਤਿਭਾਵਾਨ ਨੌਜਵਾਨ ਮੁੰਡੇ-ਕੁੜੀਆਂ ਦੀ ਮੰਗ ਬਹੁਤ ਜ਼ਿਆਦਾ ਵਧੀ ਹੈ। ਇਸੇ ਖ਼ੇਤਰ ਵਿੱਚ ਆਪਣਾ ਕੈਰੀਅਰ ਸ਼ੁਰੂ ਕਰਨ ਵਾਲਾ ਇੱਕ ਪ੍ਰਤਿਭਾਸ਼ਾਲੀ ਨੌਜਵਾਨ ਹੈ ਇੰਦਰਜੀਤ ਸਿੱਧੂ।
ਜ਼ਿਲ੍ਹਾ ਕਪੂਰਥਲਾ ਦੇ ਭੁਲੱਥ ਇਲਾਕੇ ਦੇ ਪਿੰਡ ਮਾਨਾਂ ਤਲਵੰਡੀ ਦਾ ਜੰਮਪਲ ਇਹ ਨੌਜਵਾਨ ਬੀ.ਐਸ.ਸੀ. (ਐਮ.ਐਲ.ਟੀ.) ਤੱਕ ਪੜ੍ਹਿਆ ਹੈ ਪਰ ਉਸਨੇ ਆਪਣਾ ਕੈਰੀਅਰ ਵੀਡੀਓ ਐਡੀਟਿੰਗ ਜਿਹੇ ਖੇਤਰ ਵਿੱਚ ਬਣਾਉਣ ਨੂੰ ਤਰਜੀਹ ਦਿੱਤੀ।
ਇੰਦਰਜੀਤ ਦਾ ਜਨਮ 27 ਜੂਨ, 1990 ਨੂੰ ਸ੍ਰੀਮਤੀ ਕਮਲੇਸ਼ ਦੀ ਕੁੱਖੋਂ ਪਿਤਾ ਸ੍ਰੀ ਲਛਮਣ ਦਾਸ ਦੇ ਘਰ ਪਿੰਡ ਮਾਨਾਂ ਤਲਵੰਡੀ ਵਿਖੇ ਹੋਇਆ। ਉਸਨੇ ਆਪਣੀ ਮੁੱਢਲੀ ਵਿੱਦਿਆ ਸਰਕਾਰੀ ਹਾਈ ਸਕੂਲ ਭੁਲੱਥ ਤੋਂ ਪ੍ਰਾਪਤ ਕੀਤੀ ਅਤੇ ਗਰੈਜੂਏਸ਼ਨ ਸੰਤ ਮੱਝਾ ਸਿੰਘ ਕਰਮਜੋਤ ਇੰਸਟੀਚਿਊਟ ਆਫ਼ ਟੈਕਨੀਕਲ ਐਜੂਕੇਸ਼ਨ ਮਕਸੂਦਪੁਰ ਤੋਂ ਪੂਰੀ ਕੀਤੀ। ਇਸਤੋਂ ਇਲਾਵਾ ਉਸਨੇ ਕੰਪਿਊਟਰ ਦੀ ਸਿੱਖਿਆ ਹਾਸਿਲ ਕਰਨ ਲਈ ਡਿਪਲੋਮਾ ਵੀ ਕੀਤਾ। ਇੰਦਰਜੀਤ ਨੂੰ ਪੜ੍ਹਾਈ ਅਤੇ ਤਕਨੀਕੀ ਸਿੱਖਿਆ ਦੇ ਨਾਲ ਨਾਲ ਕਬੱਡੀ ਅਤੇ ਖੋ-ਖੋ ਜਿਹੀਆਂ ਸਿਹਤ ਵਰਧਕ ਖੇਡਾਂ ਦਾ ਵੀ ਸ਼ੌਕ ਹੈ ਅਤੇ ਉਸਨੇ ਨੈਸ਼ਨਲ ਸਟਾਈਲ ਕਬੱਡੀ ਦੇ ਕਈ ਟੂਰਨਾਮੈਂਟਾਂ ਵਿੱਚ ਵੀ ਭਾਗ ਲਿਆ।
ਵਰਚੁਅਲ ਆਈ ਅਕੈਡਮੀ ਤੋਂ ਐਡੀਟਿੰਗ ਵਿੱਚ ਕੋਰਸ ਪੂਰਾ ਕਰਨ ਉਪਰੰਤ ਉਸਨੇ ਇਸੇ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਕੰਮ ਸ਼ੁਰੂ ਕੀਤਾ ਅਤੇ ਹੁਣ ਤੱਕ ਉਹ ਬਹੁਤ ਸਾਰੇ ਵੀਡੀਓਜ਼ ਅਤੇ ਲਘੂ ਫ਼ਿਲਮਾਂ ਤੋਂ ਇਲਾਵਾ ਯੂ ਟਿਊਬ ਵੀਡੀਓਜ਼ ਨੂੰ ਐਡਿਟ ਕਰ ਚੁੱਕਿਆ ਹੈ। ਇੰਦਰਜੀਤ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਬਹੁਤ ਜ਼ਿਆਦਾ ਸੰਭਾਵਨਾਵਾਂ ਮੌਜੂਦ ਹਨ ਅਤੇ ਤੁਸੀਂ ਆਪਣੀ ਕਲਪਨਾ ਸ਼ਕਤੀ ਦੇ ਸਿਰ `ਤੇ ਰਚਨਾਤਮਕ ਪੱਖ ਤੋਂ ਬਹੁਤ ਜ਼ਿਆਦਾ ਕੰਮ ਕਰ ਸਕਦੇ ਹੋ। ਸ਼ਾਲਾ! ਇੰਦਰਜੀਤ ਸਿੱਧੂ ਆਪਣੀ ਪ੍ਰਤਿਭਾ ਦਾ ਲੋਹਾ ਪੂਰੀ ਇੰਡਸਟਰੀ ਵਿੱਚ ਮਨਾਵੇ ਅਤੇ ਉਸਦਾ ਨਾਮ ਵੱਡੇ-ਵੱਡੇ ਪ੍ਰੋਜੈਕਟਾਂ ਵਿਚ ਬਤੌਰ ਐਡੀਟਰ ਵੇਖਣ ਨੂੰ ਮਿਲੇ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle

Web Hosting Linux Reseller Hosting