ਪ੍ਰੋਡਕਸ਼ਨ ਡਿਜ਼ਾਈਨਿੰਗ ਖ਼ੇਤਰ ਦਾ ਮਾਹਿਰ – ਮਨਜਿੰਦਰ ਭੁੱਲਰ

ਪ੍ਰੋਡਕਸ਼ਨ ਡਿਜ਼ਾਈਨਿੰਗ ਖ਼ੇਤਰ ਦਾ ਮਾਹਿਰ – ਮਨਜਿੰਦਰ ਭੁੱਲਰ
ਅਜੋਕੇ ਦੌਰ ਵਿੱਚ ਫ਼ਿਲਮਾਂ ਅਤੇ ਸੰਗੀਤ ਦੇ ਖ਼ੇਤਰ ਵਿੱਚ ਜੱਦੀ-ਪੁਸ਼ਤੀ ਜ਼ਮੀਨਾਂ ਵੇਚ ਕੇ, ਪੈਸੇ ਦੇ ਸਿਰ `ਤੇ ਕਈ ਨਵੇਂ ਕਲਾਕਾਰ ਆਪਣੀ ਕਿਸਮਤ ਅਜਮਾਈ ਕਰਦੇ ਵੇਖੇ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਥੋੜ੍ਹੇ ਆਪਣੀ ਲਗਾਤਾਰ ਮਿਹਨਤ ਸਕਦਾ ਕਿਸੇ ਨਾ ਕਿਸੇ ਮੁਕਾਮ `ਤੇ ਪਹੁੰਚ ਜਾਂਦੇ ਹਨ, ਪਰ ਬਹੁਤੇ ਆਪਣੀ ਖੂਨ ਪਸੀਨੇ ਦੀ ਗਾੜ੍ਹੀ ਕਮਾਈ ਫੂਕ ਕੇ ਘਰ ਬੈਠ ਜਾਂਦੇ ਹਨ। ਇਸਦੇ ਉਲਟ ਤਕਨੀਕੀ ਖ਼ੇਤਰ ਵਿੱਚ ਕੰਮ ਕਰਨ ਵਾਲੇ ਸਾਰੇ ਤਕਨੀਸ਼ੀਅਨਾਂ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਹੀ ਫ਼ਿਲਮੀ ਖੇਤਰ ਵਿੱਚ ਪਹਿਚਾਣ ਹਾਸਿਲ ਹੁੰਦੀ ਹੈ ਅਤੇ ਲਗਾਤਾਰ ਕੰਮ ਕਰਨ ਨਾਲ ਹੀ ਤਰੱਕੀ ਮਿਲਦੀ ਹੈ।
ਫ਼ਿਲਮੀ ਖੇਤਰ ਵਿੱਚ ਬਹੁਤ ਸਾਰੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਤਕਨੀਕੀ ਵਿਅਕਤੀਆਂ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਵਿੱਚੋਂ ਪ੍ਰੋਡਕਸ਼ਨ ਡਿਜ਼ਾਈਨਿੰਗ ਦਾ ਬਹੁਤ ਮਹੱਤਵ ਹੈ। ਅੱਜ ਜਦ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ ਫ਼ਿਲਮਾਂ, ਲਘੂ ਫ਼ਿਲਮਾਂ ਅਤੇ ਸੰਗੀਤਕ ਐਲਬਮਾਂ ਦਾ ਨਿਰਮਾਣ ਧੜਾਧੜ ਹੋ ਰਿਹਾ ਹੈ ਤਾਂ ਹਰ ਖੇਤਰ ਵਿੱਚ ਤਕਨੀਕੀ ਪੱਖਾਂ ਨੂੰ ਨੇਪਰੇ ਚਾੜ੍ਹਨ ਵਾਲੇ ਨੌਜਵਾਨਾਂ ਦੀ ਮੰਗ ਲਗਾਤਾਰ ਪੈਦਾ ਹੋ ਰਹੀ ਹੈ।
ਅਜਿਹਾ ਹੀ ਇੱਕ ਨੌਜਵਾਨ ਹੈ ਮਨਜਿੰਦਰ ਭੁੱਲਰ, ਜੋ ਕਿ ਪ੍ਰੋਡਕਸ਼ਨ ਡਿਜ਼ਾਈਨਿੰਗ ਜਿਹੇ ਜ਼ਿੰਮੇਵਾਰੀ ਵਾਲੇ ਫ਼ਿਲਮੀ ਖੇਤਰ ਵਿੱਚ ਸਰਗਰਮ ਹੈ। 30 ਜੁਲਾਈ, 1996 ਨੂੰ ਤਰਨ ਤਾਰਨ ਜ਼ਿਲ੍ਹੇ ਦੇ ਇਤਿਹਾਸਿਕ ਮਹੱਤਤਾ ਵਾਲੇ ਕਸਬੇ ਗੋਇੰਦਵਾਲ ਸਾਹਿਬ ਵਿਖੇ ਜਨਮੇ ਮਨਜਿੰਦਰ ਭੁੱਲਰ ਦੀ ਮੁੱਢਲੀ ਸਿੱਖਿਆ ਇੱਥੇ ਹੀ ਪੂਰੀ ਹੋਈ। ਪਿਤਾ ਸ੍ਰੀ ਨਿਸ਼ਾਨ ਸਿੰਘ ਅਤੇ ਮਾਤਾ ਸ੍ਰੀਮਤੀ ਜਸਵੰਤ ਕੌਰ ਦੇ ਘਰ ਦਾ ਚਿਰਾਗ ਇਹ ਹੋਣਹਾਰ ਨੌਜਵਾਨ ਸੀਨੀਅਰ ਸੈਕੰਡਰੀ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਫ਼ਿਲਮੀ ਖ਼ੇਤਰ ਵਿੱਚ ਰੁਚੀ ਲੈਣ ਲੱਗਾ ਅਤੇ ਦੋਸਤਾਂ-ਮਿੱਤਰਾਂ ਦੇ ਉਤਸ਼ਾਹਿਤ ਕਰਨ `ਤੇ ਮੁਹਾਲੀ ਸਥਿਤ ਵਰਚੁਅਲ ਆਈ ਅਕੈਡਮੀ ਤੋਂ ਪ੍ਰੋਡਕਸ਼ਨ ਡਿਜ਼ਾਈਨਿੰਗ ਦਾ ਸਰਟੀਫਿਕੇਟ ਕੋਰਸ ਪੂਰਾ ਕਰਨ ਉਪਰੰਤ ਪੱਕੇ ਪੈਰੀਂ ਕੰਮ ਕਰਨ ਲੱਗਾ।
ਪਹਿਲਾਂ ਪਹਿਲ ਬਹੁਤ ਸਾਰੀਆਂ ਸੰਗੀਤਕ ਐਲਬਮਾਂ ਲਈ ਪ੍ਰੋਡਕਸ਼ਨ ਡਿਜ਼ਾਈਨ ਕਰਨ ਲਈ ਕੁਝ ਸੀਨੀਅਰ ਵਿਅਕਤੀਆਂ ਨਾਲ ਬਤੌਰ ਸਹਾਇਕ ਕੰਮ ਕਰਕੇ ਇਸ ਖੇਤਰ ਦੀਆਂ ਬਾਰੀਕੀਆਂ ਸਿੱਖਣ ਤੋਂ ਬਾਅਦ ਮਨਜਿੰਦਰ ਭੁੱਲਰ ਨੇ ਫੋਕ ਫ਼ਿਲਮ ਸਟੂਡੀਓ ਵੱਲੋਂ ਪੇਸ਼ ਕੀਤੀ ਪੰਜਾਬੀ ਫ਼ਿਲਮ `ਲੁਤਰੋ` ਵਿੱਚ ਬਤੌਰ ਪ੍ਰੋਡਕਸ਼ਨ ਡਿਜ਼ਾਈਨਰ ਕੰਮ ਕੀਤਾ। ਪੂਰੀ ਟੀਮ ਦੀ ਮਿਹਨਤ ਸਦਕਾ ਇਹ ਫ਼ਿਲਮ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ ਅਤੇ ਮਨਜਿੰਦਰ ਦੇ ਕੰਮ ਦੀ ਸ਼ਲਾਘਾ ਹੋ ਰਹੀ ਹੈ।
ਇਸ ਕਾਮਯਾਬੀ ਤੋਂ ਉਤਸ਼ਾਹਿਤ ਹੋ ਕੇ ਮਨਜਿੰਦਰ ਆਊਟਲਾਈਨ ਮੀਡੀਆ ਨੈਟ ਦੀ ਪ੍ਰੋਡਕਸ਼ਨ ਹੇਠ ਫੋਕ ਫ਼ਿਲਮ ਸਟੂਡੀਓ ਵੱਲੋਂ ਬਣਾਈਆਂ ਜਾ ਰਹੀਆਂ ਅਗਲੀਆਂ ਕਈ ਫ਼ਿਲਮਾਂ ਅਤੇ ਸੰਗੀਤਕ ਐਲਬਮਾਂ ਦੇ ਪ੍ਰੋਜੈਕਟਾਂ ਦੀ ਡਿਜ਼ਾਈਨਿੰਗ ਕਰਨ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ ਨਾਲ ਦੂਸਰੇ ਨਿਰਮਾਤਾਵਾਂ ਲਈ ਵੀ ਕੰਮ ਕਰ ਰਿਹਾ ਹੈ।
ਮਨਜਿੰਦਰ ਨੂੰ ਵਾਲੀਬਾਲ ਅਤੇ ਫੁੱਟਬਾਲ ਜਿਹੀ ਸਿਹਤ ਵਰਧਕ ਖੇਡ ਵਿੱਚ ਬਹੁਤ ਰੁਚੀ ਹੈ। ਉਹ ਆਪਣਾ ਵਿਹਲਾ ਸਮਾਂ ਇਹਨਾਂ ਖੇਡਾਂ ਵਿੱਚ ਭਾਗ ਲੈ ਕੇ ਬਤੀਤ ਕਰਦਾ ਹੈ। ਇਹ ਉੱਦਮੀ ਨੌਜਵਾਨ ਦਿਨ ਰਾਤ ਮਿਹਨਤ ਕਰਨ ਵਿੱਚ ਵਿਸ਼ਵਾਸ ਰਖਦਾ ਹੈ। ਪ੍ਰਮਾਤਮਾ ਕਰੇ ਉਸਦੀ ਇਹ ਮਿਹਨਤ ਬਹੁਤ ਜਲਦੀ ਰੰਗ ਲਿਆਵੇ ਅਤੇ ਉਹ ਫ਼ਿਲਮੀ ਖੇਤਰ ਵਿੱਚ ਆਪਣਾ ਨਾਂ ਹੋਰ ਚਮਕਾਵੇ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle

Web Hosting Linux Reseller Hosting