ਹਮੇਸ਼ਾ ਨਵੇਂ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਅਤੇ ਗਾਇਕਾਂ ਦੀ ਭਾਲ ਵਿੱਚ – ਸ਼ਮਸ਼ੇਰ ਸਿੰਘ ਕੌੜਾ

ਹਮੇਸ਼ਾ ਨਵੇਂ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਅਤੇ ਗਾਇਕਾਂ ਦੀ ਭਾਲ ਵਿੱਚ – ਸ਼ਮਸ਼ੇਰ ਸਿੰਘ ਕੌੜਾ
ਸ਼ਮਸ਼ੇਰ ਸਿੰਘ ਕੌੜਾ ਹਰਿਆਣਾ ਰਾਜ ਦੇ ਜ਼ਿਲ੍ਹਾ ਸਿਰਸਾ ਦੇ ਇੱਕ ਛੋਟੇ ਜਿਹੇ ਪਿੰਡ ਅਬੋਲੀ ਵਿੱਚ ਰਹਿ ਰਿਹਾ ਹੈ, ਪਰ ਉਸ ਦੇ ਟੀਚੇ ਅਤੇ ਸੁਪਨੇ ਬਹੁਤ ਵੱਡੇ ਹਨ। ਉਹ ਇੱਕ ਪ੍ਰੋਡਿਊਸਰ ਹੈ ਅਤੇ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਦੇ ਖੇਤਰ ਵਿੱਚ ਕਾਫੀ ਚਿਰ ਤੋਂ ਸਰਗਰਮ ਹੈ। ਉਸਦਾ ਕਹਿਣਾ ਹੈ ਕਿ ਉਹ ਚਾਹੁੰਦਾ ਹੈ ਕਿ ਮੈਂ ਜੋ ਵੀ ਕੰਮ ਕਰਾਂ, ਉਹ ਦੂਜਿਆਂ ਤੋਂ ਕੁਝ ਵੱਖਰਾ ਹੀ ਹੋਵੇ ਅਤੇ ਲੋਕ ਉਸਦੇ ਕੰਮ ਦੀ ਸ਼ਲਾਘਾ ਕਰਨ। ਇਸ ਖੇਤਰ ਦੀ ਟੈਕਨੀਕਲ ਸਿੱਖਿਆ ਲੈਣ ਲਈ ਉਸਨੇ ਵਰਚੁਅਲ ਆਈ ਅਕੈਡਮੀ ਵੀ ਜੁਆਇਨ ਕੀਤੀ, ਜਿਸ ਵਿਚੋਂ ਉਹਨਾਂ ਸਾਲ 2015 ਵਿੱਚ `ਪ੍ਰੋਡਿਊਸਰ` ਦਾ ਸਰਟੀਫਿਕੇਟ ਕੋਰਸ ਪੂਰਾ ਕੀਤਾ। ਕੌੜਾ ਨੂੰ ਪੰਜਾਬੀ ਸੰਗੀਤ ਵਿੱਚ ਬਹੁਤ ਦਿਲਚਸਪੀ ਹੈ ਅਤੇ ਬਚਪਨ ਤੋਂ ਪੰਜਾਬੀ ਸੰਗੀਤ ਅਤੇ ਫ਼ਿਲਮਾਂ ਦਾ ਉਸ ਉਪਰ ਚੰਗਾ ਪ੍ਰਭਾਵ ਹੈ। ਉਹ ਸੰਗੀਤ ਦਾ ਬਹੁਤ ਚੰਗਾ ਸਰੋਤਾ ਅਤੇ ਫ਼ਿਲਮਾਂ ਦਾ ਚੰਗਾ ਦਰਸ਼ਕ ਹੈ। ਇਹੀ ਵਜ੍ਹਾ ਹੈ ਕਿ ਉਹ ਇਸ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਸਰਗਰਮ ਹੈ ਅਤੇ ਇਸ ਖੇਤਰ ਵਿੱਚ ਛੁਪੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਮੱਦਦਗਾਰ ਸਾਬਿਤ ਹੁੰਦਾ ਹੈ। ਕੌੜਾ ਇੱਕ ਭਾਵੁਕ ਇਨਸਾਨ ਹੈ ਅਤੇ ਹਮੇਸ਼ਾ ਨਵੇਂ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਅਤੇ ਗਾਇਕਾਂ ਦੀ ਭਾਲ ਵਿੱਚ ਰਹਿੰਦਾ ਹੈ।
ਹੁਣ ਤੱਕ ਕੌੜਾ ਨੇ ਕੁਝ ਧਾਰਮਿਕ ਅਤੇ ਰੁਮਾਂਟਿਕ ਟ੍ਰੈਕ ਪ੍ਰੋਡਿਊਸ ਕੀਤੇ ਹਨ ਅਤੇ ਕੁਝ ਹੋਰ ਪ੍ਰੋਜੈਕਟਾਂ ਤੋਂ ਇਲਾਵਾ ਇੱਕ ਪੰਜਾਬੀ ਟੈਲੀਫਿਲਮ `ਕੁੱਖ ਦਾ ਮੋਤੀ` ਅਤੇ ਲਘੂ ਫ਼ਿਲਮ `ਲੁਤਰੋ` ਕੁਝ ਦੂਸਰੇ ਵਿਅਕਤੀਆਂ ਨਾਲ ਮਿਲ ਕੇ ਨਿਰਮਿਤ ਕੀਤੀਆਂ ਹਨ। ਉਹ ਇਹਨਾਂ ਫ਼ਿਲਮਾਂ ਦੀ ਲੋਕਾਂ ਵੱਲੋਂ ਦਿੱਤੀ ਉਸਾਰੂ ਪ੍ਰਤੀਕਿਰਿਆ ਤੋਂ ਉਤਸ਼ਾਹਿਤ ਹਨ ਅਤੇ ਅੱਗੇ ਤੋਂ ਵੀ ਇਸ ਖੇਤਰ ਵਿੱਚ ਕੰਮ ਕਰਦੇ ਰਹਿਣ ਦੇ ਚਾਹਵਾਨ ਹਨ। ਇਸੇ ਲੜੀ ਤਹਿਤ ਉਹਨਾਂ ਦੇ ਕੁਝ ਹੋਰ ਪ੍ਰੋਜੈਕਟ ਵੀ ਤਿਆਰ ਹੋ ਰਹੇ ਹਨ, ਜੋ ਬਹੁਤ ਜਲਦੀ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਿਰ ਹੋਣਗੇ।
ਧਾਰਮਿਕ ਸ਼ਬਦ `ਮੈਂ ਹੂੰ ਪਰਮ ਪੁਰਖ ਕੋ ਦਾਸਾ` ਤੋਂ ਇਲਾਵਾ ਉਹਨਾਂ `ਖ਼ਿਆਲ` ਜਿਹਾ ਰੁਮਾਂਟਿਕ ਟਰੈਕ ਵੀ ਪ੍ਰੋਡਿਊਸ ਕੀਤਾ ਹੈ, ਜਿਸਨੂੰ ਪ੍ਰਤਿਭਾਸ਼ਾਲੀ ਗਾਇਕ ਸਾਹਿਲ ਜੌਹਨਸਨ ਨੇ ਗਾਇਆ ਹੈ। ਇਹਨਾਂ ਪ੍ਰੋਜੈਕਟਾਂ ਨੂੰ ਫੋਕ ਸਟੂਡੀਓ, ਆਊਟਲਾਈਨ ਮੀਡੀਆ ਨੈਟ ਅਤੇ ਫੋਕ ਫਿਲਮ ਸਟੂਡੀਓ ਵੱਲੋਂ ਯੂ ਟਿਊਬ ਅਤੇ ਹੋਰ ਡਿਜੀਟਲ ਸਟੋਰਾਂ ਉਪਰ ਰਿਲੀਜ਼ ਕੀਤਾ ਗਿਆ ਹੈ। ਇਸਦੇ ਨਾਲ ਨਾਲ ਉਹ ਕੁਝ ਹੋਰ ਪ੍ਰੋਜੈਕਟਾਂ ਉਪਰ ਵੀ ਕੰਮ ਕਰ ਰਿਹਾ ਹੈ, ਜੋ ਛੇਤੀ ਹੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤੇ ਜਾਣਗੇ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle

Web Hosting Linux Reseller Hosting