ਉਭਰਦਾ ਐਕਸ਼ਨ ਨਿਰਦੇਸ਼ਕ ਅਤੇ ਕਲਾਕਾਰ ਜਸਕਰਨ ਸਿੰਘ

ਉਭਰਦਾ ਐਕਸ਼ਨ ਨਿਰਦੇਸ਼ਕ ਅਤੇ ਕਲਾਕਾਰ ਜਸਕਰਨ ਸਿੰਘ

ਹਰ ਇਨਸਾਨ ਅੰਦਰ ਕੁਝ ਨਾ ਕੁਝ ਵੱਖਰਾ ਕਰਨ ਦੀ ਚਾਹਤ ਹੁੰਦੀ ਹੈ। ਜੇ ਉਹ ਆਪਣੀ ਇਸ ਚਾਹਤ ਨੂੰ ਲਗਨ ਅਤੇ ਮਿਹਨਤ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰੇ ਤਾਂ ਇੱਕ ਨਾ ਇੱਕ ਦਿਨ ਆਪਣਾ ਮਨਚਾਹਿਆ ਮੁਕਾਮ ਜ਼ਰੂਰ ਹਾਸਿਲ ਕਰ ਲੈਂਦਾ ਹੈ। ਅੱਜ ਅਸੀਂ ਇੱਥੇ ਇੱਕ ਅਜਿਹੇ ਵਿਅਕਤੀ ਦੀ ਗੱਲ ਕਰ ਰਹੇ ਹਾਂ, ਜਿਸ ਨੇ ਆਪਣੇ ਅੰਦਰਲੇ ਸ਼ੌਕ ਨੂੰ ਪੂਰਾ ਕਰਨ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਅੱਜ ਵੀ ਕਰ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਆਪਣੇ ਦ੍ਰਿੜ੍ਹ ਇਰਾਦੇ ਨਾਲ ਕਾਮਯਾਬੀਆਂ ਹਾਸਿਲ ਕਰਦੇ ਹੋਏ ਜਸਕਰਨ ਸਿੰਘ ਦੀ।
ਆਪਣੇ ਹੁਨਰ ਨੂੰ ਹੋਰ ਨਿਖਾਰਨ ਅਤੇ ਤਜਰਬਾ ਹਾਸਿਲ ਕਰਨ ਲਈ ਜਸਕਰਨ ਨੇ ਆਪਣੇ ਕਿੱਤੇ ਵਿੱਚ ਪ੍ਰਪੱਕ ਹੋਣ ਲਈ ਬਾਕਾਇਦਾ ਟ੍ਰੇਨਿੰਗ ਹਾਸਿਲ ਕੀਤੀ। ਇਸਤੋਂ ਬਾਅਦ ਉਸਨੇ ਕੁਝ ਛੋਟੇ ਛੋਟੇ ਪ੍ਰੋਜੈਕਟਾਂ `ਤੇ ਤਜਰਬੇ ਵਜੋਂ ਮਿਹਨਤ ਕਰਨੀ ਸ਼ੁਰੂ ਕੀਤੀ ਅਤੇ ਫਿਰ ਚੱਲ ਸੋ ਚੱਲ।
ਤਰਨਤਾਰਨ ਜ਼ਿਲ੍ਹੇ ਦੀ ਪੱਟੀ ਤਹਿਸੀਲ ਵਿੱਚ ਪੈਂਦੇ ਪਿੰਡ ਮਸਤਗੜ੍ਹ ਵਿੱਚ 7 ਜੂਨ, 1993 ਨੂੰ ਪਿਤਾ ਸ੍ਰ. ਸੁਖਵਿੰਦਰ ਸਿੰਘ ਦੇ ਘਰ ਮਾਤਾ ਰਾਜਵੰਤ ਕੌਰ ਦੀ ਕੁੱਖੋਂ ਪੈਦਾ ਹੋਏ ਜਸਕਰਨ ਸਿੰਘ ਨੇ ਸੀਨੀਅਰ ਸੈਕੰਡਰੀ ਸਕੂਲ ਤੱਕ ਵਿੱਦਿਆ ਹਾਸਿਲ ਕੀਤੀ ਹੈ।
ਅੱਜ ਜਸਕਰਨ ਆਪਣੇ ਖੇਤਰ ਵਿੱਚ ਚੰਗੀ ਪਛਾਣ ਰਖਦਾ ਹੈ। ਉਹ ਚਾਹੁੰਦਾ ਹੈ ਕਿ ਜੇਕਰ ਉਹ ਇਸ ਖੇਤਰ ਵਿੱਚ ਆਇਆ ਹੈ ਤਾਂ ਪੱਕੇ ਪੈਰੀਂ ਕੰਮ ਕਰੇ ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗੀ ਥਾਂ ਹਾਸਲ ਕਰੇ।
ਇਸ ਕਾਮਯਾਬੀ ਤੋਂ ਉਤਸ਼ਾਹਿਤ ਹੋ ਕੇ ਜਸਕਰਨ ਆ ਰਹੀਆਂ ਅਗਲੀਆਂ ਕਈ ਫ਼ਿਲਮਾਂ ਅਤੇ ਸੰਗੀਤਕ ਐਲਬਮਾਂ ਦੇ ਪ੍ਰੋਜੈਕਟਾਂ ਦੇ ਐਕਸ਼ਨ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਹੈ।
ਜਸਕਰਨ ਨੂੰ ਫੁੱਟਬਾਲ ਦੀ ਖੇਡ ਵਿੱਚ ਬਹੁਤ ਰੁਚੀ ਹੈ। ਉਹ ਆਪਣਾ ਵਿਹਲਾ ਸਮਾਂ ਆਪਣੇ ਪਿੰਡ ਦੇ ਨੌਜਵਾਨਾਂ ਦੁਆਰਾ ਬਣਾਈ ਟੀਮ ਨਾਲ ਇਹਨਾਂ ਖੇਡਾਂ ਵਿੱਚ ਭਾਗ ਲੈ ਕੇ ਬਤੀਤ ਕਰਦਾ ਹੈ।
ਇਹ ਉੱਦਮੀ ਨੌਜਵਾਨ ਦਿਨ ਰਾਤ ਮਿਹਨਤ ਕਰਨ ਵਿੱਚ ਵਿਸ਼ਵਾਸ ਰਖਦਾ ਹੈ। ਮਿਹਨਤੀ ਅਤੇ ਸਿਰੜੀ ਵਿਅਕਤੀ ਜਿਸ ਵੀ ਖੇਤਰ ਵਿੱਚ ਪੈਰ ਪਾਉਂਦੇ ਹਨ, ਆਪਣੀਆਂ ਪੈੜਾਂ ਜ਼ਰੂਰ ਛੱਡਦੇ ਹਨ। ਇਸੇ ਪ੍ਰਕਾਰ ਹੀ ਅਸੀਂ ਉਮੀਦ ਕਰਦੇ ਹਾਂ ਕਿ ਜਸਕਰਨ ਵੀ ਆਪਣੀਆਂ ਵਿਲੱਖਣ ਪੈੜਾਂ ਛੱਡਦਾ ਹੋਇਆ ਐਕਸ਼ਨ ਨਿਰਦੇਸ਼ਨ ਅਤੇ ਕਲਾਕਾਰੀ ਦੇ ਖੇਤਰ ਵਿੱਚ ਆਪਣਾ ਅਤੇ ਆਪਣੇ ਮਾਂ-ਬਾਪ ਦਾ ਨਾਮ ਚਮਕਾਵੇਗਾ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle

Web Hosting Linux Reseller Hosting