ਹਰ ਇਨਸਾਨ ਨੂੰ ਕਲਾ ਦੀ ਬਖ਼ਸ਼ਿਸ਼ ਕਰਦਾ ਹੈ ਪ੍ਰਮਾਤਮਾ – ਸਾਹਿਬ ਸਿੰਘ

ਹਰ ਇਨਸਾਨ ਨੂੰ ਕਲਾ ਦੀ ਬਖ਼ਸ਼ਿਸ਼ ਕਰਦਾ ਹੈ ਪ੍ਰਮਾਤਮਾ – ਸਾਹਿਬ ਸਿੰਘ

ਸਿਆਣਿਆਂ ਦਾ ਕਥਨ ਹੈ ਕਿ ਮਾਲਕ ਨੇ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਕਲਾ ਦੀ ਬਖ਼ਸ਼ਿਸ਼ ਜ਼ਰੂਰ ਕੀਤੀ ਹੁੰਦੀ ਹੈ, ਪਰ ਉਸਦੇ ਪ੍ਰਗਟ ਹੋਣ ਲਈ ਕੋਈ ਨਾ ਕੋਈ ਬਹਾਨਾ ਜਾਂ ਜਰੀਆ ਬਣਨਾ ਹੁੰਦਾ ਹੈ। ਉਹ ਬਹਾਨਾ ਜਾਂ ਜਰੀਆ ਹੀ ਇਨਸਾਨ ਅੰਦਰ ਐਸੀ ਤਰਥੱਲੀ ਮਚਾ ਕੇ ਰੱਖ ਦਿੰਦਾ ਹੈ ਕਿ ਉਸ ਦੀ ਸੁੱਤੀ ਹੋਈ ਕਲਾ ਨੂੰ ਟੁੰਬ-ਹਲੂਣ, ਜਗਾ ਕੇ ਬਾਹਰ ਕੱਢ ਲਿਆਉਂਦਿਆ ਹੈ।
ਇਨ੍ਹਾਂ ਸਤਰਾਂ ਰਾਹੀਂ ਅਸੀਂ ਜਿਸ ਨੌਜਵਾਨ ਦੀ ਭੂਮਿਕਾ ਬੰਨ੍ਹ ਰਹੇ ਹਾਂ, ਉਸਨੇ ਵੀ ਆਪਣੀ ਅੰਦਰਲੀ ਕਲਾ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਲਈ ਕੌਸਟਿਊਮ ਡਿਜ਼ਾਈਨਿੰਗ ਜਿਹੇ ਸੂਖਮ ਕਲਾ ਖੇਤਰ ਨੂੰ ਆਪਣੇ ਕਿੱਤੇ ਵਜੋਂ ਅਪਣਾਇਆ ਹੈ।
ਸਾਹਿਬ ਸਿੰਘ ਦਾ ਜਨਮ 28 ਜੁਲਾਈ, 1991 ਨੂੰ ਪਿੰਡ ਅੱਟਲ ਮਾਜਰਾ, ਡਾਕਘਰ ਸਾਹਿਬਾ, ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਿਤਾ ਸ੍ਰ. ਹਰਭਜਨ ਸਿੰਘ ਦੇ ਘਰ ਮਾਤਾ ਰਾਜਿੰਦਰ ਕੌਰ ਦੀ ਕੁੱਖੋਂ ਹੋਇਆ। ਸਾਹਿਬ ਸਿੰਘ ਨੇ ਆਪਣੀ ਸਕੂਲ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਪੂਰੀ ਕੀਤੀ।
ਸ਼ੁਰੂ ਸ਼ੁਰੂ ਵਿੱਚ ਸਾਹਿਬ ਸਿੰਘ ਨੇ ਕੌਸਟਿਊਮ ਡਿਜ਼ਾਈਨਿੰਗ ਨੂੰ ਸ਼ੌਕ ਵਜੋਂ ਸ਼ੁਰੂ ਕੀਤਾ, ਪਰ ਜਿਉਂ ਜਿਉਂ ਉਸਦਾ ਇਹ ਸ਼ੌਕ ਜਨੂੰਨ ਵਿੱਚ ਬਦਲਦਾ ਗਿਆ, ਤਿਉਂ ਤਿਉਂ ਉਸਨੇ ਇਸ ਕਿੱਤੇ ਵਿੱਚ ਹੋਰ ਡੂੰਘਾ ਉਤਰਨਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੇ ਸੰਗੀਤਕ ਵੀਡੀਓਜ਼ ਦੀ ਕੌਸਟਿਊਮ ਡਿਜ਼ਾਈਨਿੰਗ ਵਿੱਚ ਸਹਾਇਕ ਵਜੋਂ ਕੰਮ ਕੀਤਾ। ਲੋਕਾਂ ਵੱਲੋਂ ਉਸਦੇ ਕੰਮ ਦੀ ਪ੍ਰਸੰਸਾ ਹੋਣੀ ਸ਼ੁਰੂ ਹੋਈ ਤਾਂ ਸਾਹਿਬ ਸਿੰਘ ਦਾ ਹੌਸਲਾ ਦਿਨ ਦੁੱਗਣਾ ਤੇ ਰਾਤ ਚੌਗੁਣਾ ਹੁੰਦਾ ਗਿਆ ਅਤੇ ਉਸਨੇ ਬਹੁਤ ਸਾਰੇ ਪ੍ਰੋਜੈਕਟਾਂ ਦੀ ਸਫ਼ਲਤਾ ਪਿੱਛੇ ਆਪਣੀ ਮਿਹਨਤ ਦੀ ਕਹਾਣੀ ਲਿਖੀ।
ਵੱਖ ਵੱਖ ਲੋਕਾਂ ਨਾਲ ਕੰਮ ਕਰਦਿਆਂ ਉਸਦੀ ਸੋਚ ਅਤੇ ਕਲਪਨਾ ਦਾ ਘੇਰਾ ਵਿਸ਼ਾਲ ਹੋਇਆ। ਹੁਣ ਸਾਹਿਬ ਸਿੰਘ ਕੋਲ ਕਈ ਵੱਡੇ ਵੱਡੇ ਪ੍ਰੋਜੈਕਟ ਹਨ।
ਸਾਹਿਬ ਸਿੰਘ ਦਾ ਕਹਿਣਾ ਹੈ ਕਿ ਕਲਾ ਦੇ ਕਿੰਨੇ ਹੀ ਖੇਤਰ ਹਨ, ਜਿਨ੍ਹਾਂ ਵਿੱਚ ਵਿਚਰਦਿਆਂ ਇਨਸਾਨ ਆਪਣੀ ਮਿਹਨਤ ਨਾਲ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਨਾਲ ਨਾਲ ਸ਼ੋਹਰਤ ਵੀ ਹਾਸਿਲ ਕਰ ਸਕਦਾ ਹੈ। ਉਸਦਾ ਮੰਨਣਾ ਹੈ ਕਿ ਇਨਸਾਨ ਨੂੰ ਹਰ ਖੇਤਰ ਵਿੱਚ ਸੰਘਰਸ਼ ਕਰਨਾ ਪੈਂਦਾ ਹੈ ਅਤੇ ਲਗਾਤਾਰ ਸੰਘਰਸ਼ ਅਤੇ ਮਿਹਨਤ ਹੀ ਰੰਗ ਲਿਆਉਂਦੀ ਹੈ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle

Web Hosting Linux Reseller Hosting