ਰਵਿੰਦਰ ਦੀ ਨਜ਼ਰ ਵਿੱਚ ਨਿਰਦੇਸ਼ਨ ਕਰਨਾ ਪੂਜਾ ਕਰਨ ਦੇ ਬਰਾਬਰ ਹੈ

ਰਵਿੰਦਰ ਦੀ ਨਜ਼ਰ ਵਿੱਚ ਨਿਰਦੇਸ਼ਨ ਕਰਨਾ ਪੂਜਾ ਕਰਨ ਦੇ ਬਰਾਬਰ ਹੈ

ਕੋਈ ਸਮਾਂ ਸੀ ਜਦੋਂ ਫ਼ਿਲਮ ਖੇਤਰ ਨੂੰ ਚੰਗਾ ਕੰਮ ਨਹੀਂ ਸਮਝਿਆ ਜਾਂਦਾ ਸੀ। ਹੌਲੀ ਹੌਲੀ ਸਮੇਂ ਨੇ ਕਰਵਟ ਲਈ ਅਤੇ ਸਿਨੇਮਾ ਅੰਦਰ ਬਹੁਤ ਤਬਦੀਲੀਆਂ ਆਈਆਂ। ਲੋਕਾਂ ਅੰਦਰ ਸਿਨੇਮਾ ਨੂੰ ਕਲਾ ਮੰਨਣ ਦੀ ਗੱਲ ਹੌਲੀ ਹੌਲੀ ਪਲਣ ਲੱਗੀ ਅਤੇ ਫਿਰ ਇੱਕ ਸਮਾਂ ਅਜਿਹਾ ਆਇਆ ਕਿ ਲੋਕ ਪੰਜਾਬੀ ਸਿਨੇਮਾ ਨੂੰ ਮਾਨਤਾ ਦੇਣ ਲੱਗੇ। ਹੁਣ ਤਾਂ ਇਸ ਖੇਤਰ ਵਿੱਚ ਲੜਕੇ ਲੜਕੀਆਂ ਤੋਂ ਇਲਾਵਾ ਵੱਡੀ ਉਮਰ ਦੇ ਵਿਅਕਤੀ ਵੀ ਆਪਣਾ ਕੈਰੀਅਰ ਬਣਾਉਣ ਬਾਰੇ ਸੋਚ ਰਹੇ ਹਨ। ਅਜਿਹਾ ਨਹੀਂ ਕਿ ਇਕੱਲਾ ਅਭਿਨੈ ਖੇਤਰ ਵਿੱਚ ਹੀ ਸਿਨੇਮਾ ਦਾ ਪ੍ਰਭਾਵ ਹੈ, ਬਲਕਿ ਤਕਨੀਕੀ ਪੱਖਾਂ ਵੱਲ ਵੀ ਬਹੁਤੇ ਨੌਜਵਾਨ ਧਿਆਨ ਦੇ ਰਹੇ ਹਨ ਅਤੇ ਇਸ ਖੇਤਰ ਵਿਚ ਆਪਣਾ ਕੈਰੀਅਰ ਬਣਾਉਣ ਲਈ ਯਤਨਸ਼ੀਲ ਹਨ।
ਅਜਿਹੇ ਹੀ ਇੱਕ ਨੌਜਵਾਨ ਦਾ ਨਾਂ ਹੈ ਰਵਿੰਦਰ ਕੁਮਾਰ, ਜੋ ਕਿ ਨਿਰਦੇਸ਼ਨ ਦੇ ਖੇਤਰ ਵਿੱਚ ਆਪਣਾ ਨਾਂ ਬਣਾਉਣਾ ਚਾਹੁੰਦਾ ਹੈ। ਕਿਸੇ ਵੀ ਘਟਨਾ ਨੂੰ ਆਪਣੇ ਹੀ ਨਜ਼ਰੀਏ ਤੋਂ ਵੇਖਣ ਵਾਲੇ ਰਵਿੰਦਰ ਨੇ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਨਾਮਵਰ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਤਜ਼ਰਬਾ ਹਾਸਿਲ ਕਰ ਲਿਆ ਅਤੇ ਇਸਤੋਂ ਹੀ ਉਸਦਾ ਹੌਸਲਾ ਵਧਿਆ ਹੈ ਅਤੇ ਉਹ ਨਿਰਦੇਸ਼ਨ ਦੇ ਕੰਮ ਨੂੰ ਆਪਣਾ ਕੈਰੀਅਰ ਬਣਾ ਰਿਹਾ ਹੈ। ਉਸਨੇ 2013 ਵਿੱਚ ਪੰਜਾਬੀ ਫੀਚਰ ਫਿਲਮ `ਜੈਟ ਏਅਰਵੇਜ਼` ਵਿੱਚ ਸਹਾਇਕ ਨਿਰਦੇਸ਼ਕ ਦੇ ਤੌਰ `ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਫਿਰ ਮਿਸੇਜ਼ ਪੰਜਾਬਣ ਸੀਜ਼ਨ 7 ਜਿਹੇ ਪ੍ਰਸਿੱਧ ਲਾਈਵ ਸ਼ੋਅ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। ਉਸਨੇ ਕੁੱਝ ਇੱਕ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ ਇੱਕ ਲਘੂ ਫ਼ਿਲਮ ਕਲਪਨਾ ਤੋਂ ਪਰੇ ਵਿੱਚ ਵੀ ਬਤੌਰ ਸਹਾਇਕ ਨਿਰਦੇਸ਼ਕ ਕੰਮ ਕੀਤਾ ਹੈ।
ਜਿਸ ਤਰ੍ਹਾਂ ਇਹ ਮਿਹਨਤੀ ਨੌਜਵਾਨ ਆਪਣੇ ਕੰਮ ਪ੍ਰਤੀ ਸਿਰੜ ਤੇ ਸਿਦਕ ਨਾਲ ਸੰਜੀਦਾ ਹੈ, ਲਗਦਾ ਹੈ ਕਿ ਉਹ ਬਹੁਤ ਜਲਦੀ ਹੀ ਆਪਣੀ ਮੰਜ਼ਿਲ `ਤੇ ਪਹੁੰਚ ਜਾਵੇਗਾ। ਉਸਦਾ ਸੁਪਨਾ ਹੈ ਕਿ ਉਹ ਪੰਜਾਬੀ ਦੀ ਇੱਕ ਵਧੀਆ ਫ਼ਿਲਮ ਦਾ ਨਿਰਦੇਸ਼ਨ ਕਰੇ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle

Web Hosting Linux Reseller Hosting