ਹਿੰਮਤ ਅਤੇ ਮਿਹਨਤ ਹੀ ਇਨਸਾਨ ਨੂੰ ਸਫਲਤਾ ਦਿੰਦੀ ਹੈ – ਹਰਵਿੰਦਰ ਸਿੰਘ ਐਕਸ਼ਨ ਨਿਰਦੇਸ਼ਕ

ਹਿੰਮਤ ਅਤੇ ਮਿਹਨਤ ਹੀ ਇਨਸਾਨ ਨੂੰ ਸਫਲਤਾ ਦਿੰਦੀ ਹੈ – ਹਰਵਿੰਦਰ ਸਿੰਘ ਐਕਸ਼ਨ ਨਿਰਦੇਸ਼ਕ

ਜੋ ਇਨਸਾਨ ਆਪਣੇ ਆਪ ਵਿੱਚ ਹਿੰਮਤ ਦੀ ਭਾਵਨਾ ਰਖਦਾ ਹੋਵੇ ਉਹ ਦੂਜਿਆਂ ਦੁਆਰਾ ਬਣਾਏ ਗਏ ਰਸਤਿਆਂ ਨੂੰ ਛੱਡ ਕੇ ਆਪਣੀ ਅਜਿਹੀ ਪਗਡੰਡੀ ਬਣਾ ਕੇ ਤੁਰਦੇ ਹਨ ਕਿ ਉਹ ਆਮ ਲੋਕਾਂ ਨੂੰ ਵੀ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਲੈਂਦੇ ਹਨ। ਇਹ ਇੱਕ ਅਟੱਲ ਸੱਚਾਈ ਹੈ ਕਿ ਸਮਾਂ ਕਦੇ ਵੀ ਕਿਸੇ ਦੇ ਪਿੱਛੇ ਨਹੀਂ ਚੱਲਿਆ, ਸਗੋਂ ਉਹ ਤਾਂ ਆਪਣੀ ਮਸਤ ਚਾਲੇ ਚਲਦਾ ਰਹਿੰਦਾ ਹੈ। ਬਹੁਤ ਹੀ ਘੱਟ ਲੋਕ ਹੁੰਦੇ ਹਨ ਜੋ ਸਮੇਂ ਦੀ ਕਦਰ ਕਰਦੇ ਹਨ ਅਤੇ ਉਸਦੇ ਨਾਲ ਆਪਣਾ ਕਦਮ ਮਿਲਾ ਕੇ ਚਲਦੇ ਹਨ। ਜਿਹੜੇ ਲੋਕ ਅਜਿਹਾ ਕਰਦੇ ਹਨ ਉਹ ਲੋਕ ਆਪਣੀਆਂ ਮਿਥੀਆਂ ਹੋਈਆਂ ਮੰਜ਼ਿਲਾਂ `ਤੇ ਪਹੁੰਚ ਜਾਂਦੇ ਹਨ।

ਪੰਜਾਬੀ ਫਿਲਮ ਇੰਡਸਟਰੀ ਦੇ ਖੇਤਰ ਵਿੱਚ ਪੈਰ ਰੱਖਣ ਦੇ ਨਾਲ ਹੀ ਇਸ ਵਿੱਚ ਸਫਲ ਹੋਣ ਲਈ ਜੱਦੋ ਜਹਿਦ ਸ਼ੁਰੂ ਹੋ ਜਾਂਦੀ ਹੈ। ਐਕਟਿੰਗ ਤੋਂ ਇਲਾਵਾ ਦੂਸਰੇ ਖੇਤਰਾਂ ਵਿੱਚ ਵੀ ਰੋਜ਼ਗਾਰ ਦੇ ਸਾਧਨ ਪੈਦਾ ਹੋਣ ਕਰਕੇ ਬਹੁਤ ਸਾਰੇ ਕਲਾਕਾਰਾਂ, ਤਕਨੀਸ਼ੀਅਨਾਂ ਨੂੰ ਮਾਣ ਸਤਿਕਾਰ ਮਿਲਿਆ।

ਇਸੇ ਪ੍ਰਕਾਰ ਫਿਲਮ ਦੇ ਵੱਖ ਵੱਖ ਵਿਭਾਗਾਂ ਵਿਚੋਂ ਐਕਸ਼ਨ ਡਾਇਰੈਕਟਰ ਦਾ ਕੰਮ ਬਹੁਤ ਜੋਖਮ ਭਰਿਆ ਅਤੇ ਚੁਣੌਤੀ ਵਾਲਾ ਹੁੰਦਾ ਹੈ। ਜਿਹੜੇ ਲੋਕ ਇਸ ਖੇਤਰ ਵਿੱਚ ਆਉਂਦੇ ਹਨ ਉਹਨਾਂ ਸਾਹਮਣੇ ਬਹੁਤ ਸਾਰੀਆਂ ਸੰਭਾਵਨਾਵਾਂ ਦੇ ਨਾਲ ਨਾਲ ਇੱਕ ਚੁਣੌਤੀ ਭਰਪੂਰ ਰਾਹ ਵੀ ਹੁੰਦਾ ਹੈ। ਇਸੇ ਰਾਹ `ਤੇ ਤੁਰਨ ਦਾ ਹੌਸਲਾ ਕਰਨ ਵਾਲਾ ਨੌਜਵਾਨ ਹੈ ਹਰਵਿੰਦਰ ਸਿੰਘ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਰਾਹੋਂ ਕਸਬੇ ਨਜ਼ਦੀਕ ਘਾਕੇਵਾਲ ਰੋਡ `ਤੇ ਰਹਿਣ ਵਾਲਾ ਇਹ ਨੌਜਵਾਨ ਐਕਸ਼ਨ ਡਾਇਰੈਕਟਰ ਅਤੇ ਐਕਸ਼ਨ ਬੁਆਏ ਵਜੋਂ ਪੰਜਾਬੀ ਫਿਲਮਾਂ ਦੇ ਖੇਤਰ ਵਿੱਚ ਆਪਣੀਆਂ ਪੈੜਾਂ ਛੱਡ ਰਿਹਾ ਹੈ।

ਉਸਨੇ ਗੁਰੀ ਸੰਧੂ ਦੇ ਲੁੰਗਲਾਣਾ, ਕੁਲਵਿੰਦਰ ਕਿੰਦਾ ਦੇ ਕੰਡਾ ਕੱਢਣਾ ਪਊਗਾ ਤੋਂ ਇਲਾਵਾ ਹੋਰ ਬਹੁਤ ਸਾਰੇ ਪੰਜਾਬੀ ਸੰਗੀਤਕ ਐਲਬਮਾਂ ਵਿੱਚ ਐਕਸ਼ਨ ਨਿਰਦੇਸ਼ਕ ਵਜੋਂ ਕੰਮ ਕੀਤਾ ਹੈ। ਪਿੱਛੇ ਜਿਹੇ ਉਸਦੇ ਹਿੱਸੇ ਇੱਕ ਹੋਰ ਪੰਜਾਬੀ ਫੀਚਰ ਫਿਲਮ ਪਈ, ਜਿਸਦਾ ਨਾਂ ਆਮ ਆਦਮੀ ਹੈ।

ਹਰਵਿੰਦਰ ਆਪਣੀ ਮਿਹਨਤ ਅਤੇ ਲਗਨ ਸਦਕਾ ਇਸ ਖੇਤਰ ਵਿੱਚ ਚੰਗਾ ਨਾਮਣਾ ਖੱਟ ਰਿਹਾ ਹੈ, ਜਿਸਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਉਸਦੀ ਝੋਲੀ ਇੱਕ ਹੋਰ ਪੰਜਾਬੀ ਫੀਚਰ ਫਿਲਮ ਮੁੰਡਾ ਸਰਦਾਰਾਂ ਦਾ ਆ ਪਈ ਹੈ, ਜਿਸ ਵਿੱਚ ਕਾਫੀ ਵੱਡੀ ਸਟਾਰ ਕਾਸਟ ਕੰਮ ਕਰ ਰਹੀ ਹੈ।

ਹਰਵਿੰਦਰ ਸਿੰਘ ਦੇ ਕੰਮ ਪ੍ਰਤੀ ਲਗਨ ਅਤੇ ਮਿਹਨਤ ਨੂੰ ਦੇਖ ਕੇ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਸਦਾ ਇਸ ਖੇਤਰ ਵਿੱਚ ਇੱਕ ਵੱਖਰਾ ਸਥਾਨ ਹੋਵੇਗਾ। ਸ਼ਾਲਾ! ਇਹ ਮਾਣਮੱਤਾ ਨੌਜਵਾਨ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle

Web Hosting Linux Reseller Hosting