ਫ਼ਿਲਮ ਨਿਰਮਾਣ ਦੇ ਸਾਰੇ ਵਿਭਾਗਾਂ ਦਾ ਤਾਲਮੇਲ ਰਖਦਾ ਹੈ ਪ੍ਰੋਡਕਸ਼ਨ ਮੈਨੇਜਰ ਸੁਰਿੰਦਰ ਸਿੰਘ

ਫ਼ਿਲਮ ਨਿਰਮਾਣ ਦੇ ਸਾਰੇ ਵਿਭਾਗਾਂ ਦਾ ਤਾਲਮੇਲ ਰਖਦਾ ਹੈ ਪ੍ਰੋਡਕਸ਼ਨ ਮੈਨੇਜਰ ਸੁਰਿੰਦਰ ਸਿੰਘ

ਜਦੋਂ ਤੋਂ ਪੰਜਾਬੀ ਫ਼ਿਲਮਾਂ ਦਾ ਸੁਨਹਿਰੀ ਦੌਰ ਸ਼ੁਰੂ ਹੋਇਆ ਹੈ, ਪੰਜਾਬ ਹੀ ਨਹੀਂ ਸਗੋਂ ਆਸ ਪਾਸ ਦੇ ਰਾਜਾਂ ਦੇ ਨੌਜਵਾਨ ਮੁੰਡੇ ਕੁੜੀਆਂ ਵੀ ਇਸ ਖੇਤਰ ਵਿੱਚ ਕਿਸਮਤ ਅਜ਼ਮਾਈ ਕਰਨ ਲਈ ਆਪਣੇ ਪਰ ਤੋਲ ਰਹੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਮੁੰਡੇ ਕੁੜੀਆਂ ਐਕਟਿੰਗ ਦੇ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਆਉਂਦੇ ਹਨ, ਜਿਨ੍ਹਾਂ ਵਿਚੋਂ ਕੁਝ ਕੁ ਵਧੀਆ ਨਾਮ ਕਮਾ ਰਹੇ ਹਨ। ਅਜਿਹਾ ਨਹੀਂ ਕਿ ਸਿਰਫ਼ ਐਕਟਿੰਗ ਖੇਤਰ ਵਿੱਚ ਹੀ ਤੁਸੀਂ ਆਪਣਾ ਨਾਮ ਬਣਾ ਸਕਦੇ ਹੋ, ਸਗੋਂ ਫ਼ਿਲਮ ਇੰਡਸਟਰੀ ਵਿੱਚ ਅਜਿਹੇ ਬਹੁਤ ਸਾਰੇ ਵਿਭਾਗ ਹਨ, ਜਿਨ੍ਹਾਂ ਵਿੱਚ ਕੰਮ ਕਰਕੇ ਤੁਸੀਂ ਫ਼ਿਲਮ ਨਿਰਮਾਣ ਦਾ ਹਿੱਸਾ ਬਣਨ ਦੇ ਨਾਲ ਨਾਲ ਆਪਣੇ ਸੁਨਹਿਰੇ ਭਵਿੱਖ ਦਾ ਤਾਣਾ ਬਾਣਾ ਵੀ ਬਹੁਤ ਵਧੀਆ ਢੰਗ ਨਾਲ ਬੁਣ ਸਕਦੇ ਹੋ।

ਅਜਿਹਾ ਹੀ ਇੱਕ ਵਿਭਾਗ ਹੈ ਪ੍ਰੋਡਕਸ਼ਨ। ਇਹ ਫ਼ਿਲਮ ਦਾ ਅਹਿਮ ਵਿਭਾਗ ਹੁੰਦਾ ਹੈ, ਜਿਸ ਵਿੱਚ ਫ਼ਿਲਮ ਨਿਰਮਾਣ ਨਾਲ ਸਬੰਧਤ ਬਹੁਤ ਸਾਰੇ ਵਿਭਾਗਾਂ ਦਾ ਤਾਲਮੇਲ ਹੁੰਦਾ ਹੈ ਅਤੇ ਇਸ ਵਿੱਚ ਕੰਮ ਕਰਨ ਵਾਲੇ ਵਿਅਕਤੀ ਬਹੁਤ ਹੀ ਵਧੀਆ ਭਵਿੱਖ ਬਣਾ ਸਕਦੇ ਹਨ। ਸੁਰਿੰਦਰ ਸਿੰਘ ਇੱਕ ਅਜਿਹਾ ਹੀ ਨੌਜਵਾਨ ਹੈ ਜੋ ਫ਼ਿਲਮਾਂ ਵਿੱਚ ਪ੍ਰੋਡਕਸ਼ਨ ਮੈਨੇਜਰ ਦੇ ਤੌਰ `ਤੇ ਆਪਣਾ ਕੈਰੀਅਰ ਬਣਾ ਰਿਹਾ ਹੈ। ਭਾਵੇਂ ਕਿ ਉਹ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਬਖਲੀ ਦਾ ਵਸਨੀਕ ਹੈ ਪਰ ਪੰਜਾਬੀ ਫਿਲਮ ਨਿਰਮਾਣ ਵਿੱਚ ਉਹ ਲਗਾਤਾਰ ਕੰਮ ਕਰਦਾ ਆ ਰਿਹਾ ਹੈ।

ਉਸਨੇ ਹੁਣ ਤੱਕ ਫੋਕ ਫਿਲਮ ਸਟੂਡੀਓ ਦੇ ਨਿਰਮਾਣ ਹੇਠ ਬਣਨ ਵਾਲੀਆਂ ਫਿਲਮਾਂ ਵਿਚੋਂ ਸਰਦਾਰੀਆਂ, ਦੀਵੇ ਵਾਂਗ ਬਲਦੀ ਅੱਖ, ਤੋਰੀ ਦੀ ਵੇਲ, ਜਿਗਰੇ ਵਾਲੀ ਧੀ ਤੋਂ ਇਲਾਵਾ ਕੁਝ ਸੰਗੀਤਕ ਐਲਬਮਾਂ ਜਿਵੇਂ ਕਿ ਖਿਆਲ ਅਤੇ ਸੁਰਮਾ ਆਦਿ ਦੇ ਪ੍ਰੋਡਕਸ਼ਨ ਮੈਨੇਜਰ ਵਜੋਂ ਕੰਮ ਕੀਤਾ ਹੈ।

ਇੱਕ ਪ੍ਰੋਡਕਸ਼ਨ ਮੈਨੇਜਰ ਨੂੰ ਬਹੁਤ ਹੀ ਸਖ਼ਤ ਹਾਲਾਤ ਅਧੀਨ ਰਹਿ ਕੇ ਦਿੱਤੇ ਗਏ ਬਜਟ ਅਨੁਸਾਰ ਕੰਮ ਕਰਵਾਉਣਾ ਹੁੰਦਾ ਹੈ ਅਤੇ ਇਸ ਕੰਮ ਨੂੰ ਉਹ ਕਿੰਨੀ ਬਾਖੂਬੀ ਨਾਲ ਨਿਭਾ ਸਕਦਾ ਹੈ, ਇਸੇ ਵਿੱਚ ਹੀ ਉਸਦੀ ਕਾਬਲੀਅਤ ਨਜ਼ਰ ਆਉਂਦੀ ਹੈ। ਆਸ ਕਰਦੇ ਹਾਂ ਕਿ ਸੁਰਿੰਦਰ ਸਿੰਘ ਆਪਣੇ ਕੈਰੀਅਰ ਦੀਆਂ ਉਚਾਣਾਂ ਵੱਲ ਪੱਕੇ ਪੈਰੀਂ ਤੁਰਦਾ ਰਹੇਗਾ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle

Web Hosting Linux Reseller Hosting