ਮੇਕਅੱਪ ਨਿਖਾਰਦਾ ਹੈ ਕਲਾਕਾਰ ਦੀ ਸਖ਼ਸ਼ੀਅਤ – ਅੰਮ੍ਰਿਤਪਾਲ ਸਿੰਘ

ਮੇਕਅੱਪ ਨਿਖਾਰਦਾ ਹੈ ਕਲਾਕਾਰ ਦੀ ਸਖ਼ਸ਼ੀਅਤ – ਅੰਮ੍ਰਿਤਪਾਲ ਸਿੰਘ

ਜੋ ਇਨਸਨ ਆਪਣੇ ਆਪ ਵਿੱਚ ਹਿੰਮਤ ਦੀ ਭਾਵਨਾ ਰਖਦੇ ਹਨ, ਉਹ ਦੂਜਿਆਂ ਦੁਆਰਾ ਬਣਾਏ ਰਸਤਿਆਂ ਨੂੰ ਛੱਡ ਕੇ ਆਪਣਾ ਹੀ ਰਾਹ ਬਣਾ ਕੇ ਤੁਰਦੇ ਹਨ ਕਿ ਦੂਸਰੇ ਵੀ ਉਹਨਾਂ ਪਿੱਛੇ ਚੱਲਣ ਲਈ ਮਜਬੂਰ ਹੋ ਜਾਂਦੇ ਹਨ। ਇਹ ਇੱਕ ਅਟੱਲ ਸੱਚਾਈ ਹੈ ਕਿ ਸਮਾਂ ਕਦੇ ਕਿਸੇ ਦੀ ਉਡੀਕ ਨਹੀਂ ਕਰਦਾ ਅਤੇ ਨਾ ਹੀ ਕਿਸੇ ਦੇ ਪਿੱਛੇ ਚਲਦਾ ਹੈ, ਬਲਕਿ ਉਹ ਤਾਂ ਆਪਣੀ ਮਸਤ ਚਾਲ ਚਲਦਾ ਰਹਿੰਦਾ ਹੈ। ਬਹੁਤ ਹੀ ਘੱਟ ਲੋਕ ਹੁੰਦੇ ਹਨ ਜੋ ਸਮੇਂ ਦੀ ਕਦਰ ਕਰਦੇ ਹਨ ਤੇ ਉਹਦੇ ਨਾਲ ਆਪਣਾ ਕਦਮ ਮਿਲਾ ਕੇ ਚਲਦੇ ਹਨ। ਜਿਹੜੇ ਲੋਕ ਅਜਿਹਾ ਕਰਦੇ ਹਨ ਉਹੀ ਆਪਣੀਆਂ ਮਿੱਥੀਆਂ ਮੰਜ਼ਿਲਾਂ `ਤੇ ਪਹੁੰਚਦੇ ਹਨ।

ਪੰਜਾਬੀ ਫ਼ਿਲਮ ਜਗਤ ਵਿੱਚ ਇਹਨੀਂ ਦਿਨੀਂ ਨਿੱਤ ਨਵੇਂ ਕਲਾਕਾਰ, ਤਕਨੀਸ਼ੀਅਨ ਅਤੇ ਗਾਇਕ ਆ ਰਹੇ ਹਨ, ਜਿਨ੍ਹਾਂ ਵਿਚੋਂ ਬਹੁਤੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪੋ ਆਪਣੇ ਫੀਲਡ ਵਿੱਚ ਵਧੀਆ ਕੰਮ ਕਰ ਰਹੇ ਹਨ ਅਤੇ ਮਾਣ ਸਤਿਕਾਰ ਹਾਸਿਲ ਕਰ ਰਹੇ ਹਨ।

ਅਜਿਹਾ ਹੀ ਇੱਕ ਨੌਜਵਾਨ ਹੈ ਅੰਮ੍ਰਿਤਪਾਲ ਸਿੰਘ, ਜੋ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਨਾਲ ਸੰਬੰਧ ਰਖਦਾ ਹੈ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਮੇਕਅੱਪ ਕਲਾਕਾਰ ਵਜੋਂ ਨਾਮਣਾ ਖੱਟ ਰਿਹਾ ਹੈ। ਸਕੂਲ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਉਸਨੇ ਮੇਕਅੱਪ ਆਰਟਿਸਟ ਵਜੋਂ ਕੈਰੀਅਰ ਬਣਾਉਣ ਲਈ ਵਰਚੁਅਲ ਆਈ ਅਕੈਡਮੀ ਤੋਂ ਸਰਟੀਫਿਕੇਟ ਕੋਰਸ ਕਰਕੇ ਆਪਣੀ ਕਿਸਮਤ ਅਜ਼ਮਾਈ ਸ਼ੁਰੂ ਕੀਤੀ।

ਅੰਮ੍ਰਿਤਪਾਲ ਸਿੰਘ ਬੜੇ ਹੀ ਨਿੱਘੇ ਸੁਭਾਅ ਦਾ ਨੌਜਵਾਨ ਹੈ ਜੋ ਬਹੁਤ ਜਲਦੀ ਹੀ ਆਪਣੀ ਟੀਮ ਅਤੇ ਕਲਾਕਾਰਾਂ ਨਾਲ ਘੁਲ ਮਿਲ ਜਾਂਦਾ ਹੈ। ਬਹੁਤ ਸਾਰੇ ਕਲਾਕਾਰ ਉਸ ਨਾਲ ਕੰਮ ਕਰਕੇ ਖੁਸ਼ ਰਹਿੰਦੇ ਹਨ। ਅੰਮ੍ਰਿਤਪਾਲ ਨੇ ਬਹੁਤ ਸਾਰੀਆਂ ਸੰਗੀਤਕ ਐਲਬਮਾਂ ਅਤੇ ਪੰਜਾਬੀ ਫ਼ਿਲਮਾਂ ਵਿੱਚ ਬਤੌਰ ਮੇਕਅੱਪ ਆਰਟਿਸਟ ਕੰਮ ਕੀਤਾ ਹੈ, ਜਿਨ੍ਹਾਂ ਵਿਚੋਂ ਪੰਜਾਬੀ ਫੀਚਰ ਫਿਲਮ ਆਮ ਆਦਮੀ, ਜੁਗਾੜੀ ਡਾਟ ਕੌਮ, ਕੁੱਖ ਦਾ ਮੋਤੀ, ਪਗਡੰਡੀਆਂ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਟੀ.ਵੀ. ਸ਼ੋਅ ਮਿਸਜ਼ ਪੰਜਾਬਣ ਵਿੱਚ ਕੰਮ ਕੀਤਾ ਹੈ। ਇਸਤੋਂ ਇਲਾਵਾ ਉਹਨਾਂ ਨੇ ਕਈ ਸੰਗੀਤਕ ਐਲਬਮਾਂ ਵਿੱਚ ਵੀ ਮੇਕਅੱਪ ਦਾ ਕੰਮ ਕੀਤਾ ਹੈ, ਜਿਸ ਵਿਚ ਖਾਲਸਾ ਮੇਰੋ ਰੂਪ ਹੈ ਖਾਸ ਦਾ ਨਾਂ ਵਰਨਣਯੋਗ ਹੈ।

ਉਸਦੇ ਕੰਮ ਪ੍ਰਤੀ ਲਗਨ ਅਤੇ ਮਿਹਨਤ ਦੇਖ ਕੇ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਸਦਾ ਇਸ ਖੇਤਰ ਵਿੱਚ ਵੱਖਰਾ ਮੁਕਾਮ ਹੋਵੇਗਾ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle

Web Hosting Linux Reseller Hosting