ਫਿਲਮ ਇੰਡਸਟਰੀ ਵਿੱਚ ਚਹੇਤਾ ਹੇਅਰ ਸਟਾਇਲਿਸਟ – ਰਵੀ ਕੁਮਾਰ

ਫਿਲਮ ਇੰਡਸਟਰੀ ਵਿੱਚ ਚਹੇਤਾ ਹੇਅਰ ਸਟਾਇਲਿਸਟ – ਰਵੀ ਕੁਮਾਰ

ਅੱਜ ਜਦੋਂ ਅਸੀਂ ਹਰ ਸ਼ਹਿਰ ਵਿੱਚ ਵਧੀਆ ਵਧੀਆ ਸੈਲੂਨ ਖੁੱਲ੍ਹੇ ਵੇਖਦੇ ਹਾਂ ਤਾਂ ਇਸ ਖੇਤਰ ਵਿੱਚ ਹੋਈ ਤਰੱਕੀ ਸਾਨੂੰ ਸਪੱਸ਼ਟ ਨਜ਼ਰ ਆਉਂਦੀ ਹੈ। ਅੱਜਕੱਲ੍ਹ ਸਾਡੇ ਨੌਜਵਾਨ ਮੁੰਡੇ ਕੁੜੀਆਂ ਦਾ ਪ੍ਰਸਨੈਲਿਟੀ ਡਿਵੈਲਪਮੈਂਟ ਵੱਲ ਧਿਆਨ ਵਧਿਆ ਹੈ ਤਾਂ ਉਹ ਆਪਣੀ ਦਿੱਖ ਵੱਲ ਵਿਸ਼ੇਸ਼ ਧਿਆਨ ਦੇਣ ਲੱਗੇ ਹਨ।

ਫ਼ਿਲਮੀ ਖੇਤਰ ਵਿੱਚ ਤਾਂ ਹੈ ਹੀ ਗਲੈਮਰ ਦਾ ਬੋਲਬਾਲਾ। ਸੋ, ਕੁਦਰਤੀ ਹੈ ਕਿ ਇਸ ਫੀਲਡ ਵਿੱਚ ਵੀ ਵਧੀਆ ਹੇਅਰ ਸਟਾਇਲਸਟ ਲੜਕੇ ਲੜਕੀਆਂ ਦੀ ਮੰਗ ਵਧੀ ਹੈ। ਇਹ ਨਵੇਂ ਮੁੰਡੇ ਕੁੜੀਆਂ ਆਪੋ ਆਪਣੀ ਮਿਹਨਤ ਸਦਕਾ ਬਹੁਤ ਵਧੀਆ ਅਤੇ ਟ੍ਰੈਡਿੰਗ ਕੰਮ ਕਰ ਰਹੇ ਹਨ ਅਤੇ ਆਪਣੀ ਕਲਾਕਾਰੀ ਨਾਲ ਨਾਂ ਕਮਾ ਰਹੇ ਹਨ। ਇਸੇ ਪ੍ਰਕਾਰ ਹੀ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਰਵੀ ਕੁਮਾਰ ਵੀ ਫਿਲਮੀ ਖੇਤਰ ਵਿੱਚ ਹੇਅਰ ਸਟਾਇਲਿਸਟ ਵਜੋਂ ਚੰਗਾ ਨਾਮਣਾ ਖੱਟ ਰਿਹਾ ਹੈ। ਰਵੀ ਕੁਮਾਰ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿੱਚ ਫ਼ਿਲਮਾਂ ਵਿੱਚ ਹੇਅਰ ਸਟਾਇਲਿੰਗ ਵਿੱਚ ਨਵੇਂ ਨਵੇਂ ਟ੍ਰੈਂਡ ਦੇਖਣ ਨੂੰ ਮਿਲ ਰਹੇ ਹਨ, ਪਰ ਚੰਗਾ ਹੇਅਰ ਸਟਾਈਲਿਸਟ ਉਹੀ ਹੁੰਦਾ ਹੈ ਜਿਹੜਾ ਕਲਾਕਾਰ ਦੇ ਚਿਹਰੇ ਅਤੇ ਪ੍ਰਸਨੈਲਿਟੀ ਦੇ ਹਿਸਾਬ ਨਾਲ ਉਸਦੇ ਵਾਲਾਂ ਨੂੰ ਢੁਕਵਾਂ ਸਟਾਈਲ ਦੇ ਸਕੇ। ਇਸ ਦੇ ਨਾਲ ਹੀ ਔਰਤ ਕਲਾਕਾਰਾਂ ਦੀ ਲੁੱਕ ਪੇਸ਼ ਕਰਨ ਵਿੱਚ ਉਹਨਾਂ ਦੇ ਵਾਲਾਂ ਦਾ ਸਟਾਈਲ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਰਵੀ ਕੁਮਾਰ ਬਹੁਤ ਹੀ ਮਿਲਾਪੜੇ ਸੁਭਾਅ ਦਾ ਨੌਜਵਾਨ ਹੈ। ਉਹ ਆਪਣੀ ਤਕਨੀਕੀ ਟੀਮ ਅਤੇ ਕਲਾਕਾਰਾਂ ਨਾਲ ਆਪਸੀ ਤਾਲਮੇਲ ਪੈਦਾ ਕਰਨ ਵਿੱਚ ਬਹੁਤ ਘੱਟ ਸਮਾਂ ਲਗਾਉਂਦਾ ਹੈ ਅਤੇ ਉਹਨਾਂ ਦਾ ਪਸੰਦੀਦਾ ਬਣ ਜਾਂਦਾ ਹੈ। ਰਵੀ ਕਹਿੰਦਾ ਹੈ ਕਿ ਤੁਸੀਂ ਆਪਣੇ ਕਲਾਕਾਰ ਦੀ ਕੰਮ ਪ੍ਰਤੀ ਸੰਤੁਸ਼ਟੀ ਨੂੰ ਆਪਣਾ ਮਿਸ਼ਨ ਬਣਾ ਲੈਂਦੇ ਹੋ ਤਾਂ ਤੁਹਾਨੂੰ ਸਫਲਤਾ ਹਾਸਿਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ।

ਰਵੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਚਹੇਤਾ ਹੇਅਰ ਸਟਾਇਲਿਸਟ ਹੈ। ਉਸਨੇ ਬਹੁਤ ਸਾਰੇ ਸੰਗੀਤਕ ਐਲਬਮ ਵਿੱਚ ਬਤੌਰ ਹੇਅਰ ਸਟਾਇਲਿਸਟ ਕੰਮ ਕੀਤਾ ਹੈ, ਜਿਸ ਵਿੱਚ ਉਸ ਦੇ ਕੰਮ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਹੈ। ਰਵੀ ਕੁਮਾਰ ਨੇ ਫੋਕ ਫਿਲਮ ਸਟੂਡੀਓ ਦੀ ਪੰਜਾਬੀ ਫਿਲਮ ਲੁਤਰੋ, ਜਿਗਰੇ ਵਾਲੀ ਧੀ, ਆਮ ਆਦਮੀ, ਗੇੜੀ, ਲੁੰਗਲਾਣਾ ਅਤੇ ਦੌਰ ਆਦਿ ਪ੍ਰੋਜੈਕਟਾਂ ਵਿੱਚ ਆਪਣੀ ਕਲਾ ਦੇ ਜੌਹਰ ਵਿਖਾਏ ਹਨ। ਜਿਥੇ ਰਵੀ ਨੇ ਆਪਣੇ ਕਿੱਤੇ ਪ੍ਰਤੀ ਪ੍ਰਤੀਬੱਧਤਾ ਵਿਖਾਈ ਹੈ ਉਥੇ ਉਸਨੂੰ ਕਲਾਕਾਰਾਂ ਵੱਲੋਂ ਵੀ ਬਹੁਤ ਹੀ ਆਦਰ ਸਤਿਕਾਰ ਮਿਲਿਆ ਹੈ। ਬਹੁਤ ਜਲਦ ਰਵੀ ਕੁਮਾਰ ਮੁੰਡਾ ਸਰਦਾਰਾਂ ਦਾ ਪੰਜਾਬੀ ਫੀਚਰ ਫਿਲਮ ਵਿੱਚ ਵੀ ਬਤੌਰ ਹੇਅਰ ਸਟਾਇਲਿਸਟ ਕੰਮ ਕਰ ਰਿਹਾ ਹੈ। ਇਸ ਫਿਲਮ ਵਿੱਚ ਵੀ ਉਹ ਕਾਫੀ ਵੱਡੀ ਸਟਾਰ ਕਾਸਟ ਨਾਲ ਕੰਮ ਕਰਦਾ ਨਜ਼ਰ ਆਵੇਗਾ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle

Web Hosting Linux Reseller Hosting