ਹਰ ਵਾਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਕੋਰੀਓਗਰਾਫਰ ਰਾਜਿੰਦਰ ਸਿੰਘ

ਹਰ ਵਾਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਕੋਰੀਓਗਰਾਫਰ ਰਾਜਿੰਦਰ ਸਿੰਘ

ਕਲਾ ਦਾ ਖੇਤਰ ਇੱਕ ਅਜਿਹਾ ਖੇਤਰ ਹੈ, ਜਿਸ ਵਿੱਚ ਕੰਮ ਕਰਦਿਆਂ ਕੋਈ ਵੀ ਵਿਅਕਤੀ ਆਪਣੇ ਕੰਮ ਤੋਂ ਅੱਕਦਾ ਜਾਂ ਥੱਕਦਾ ਨਹੀਂ, ਕਿਉਂਕਿ ਜਿੱਥੇ ਤੁਹਾਡਾ ਕੰਮ ਹੈ, ਜੇਕਰ ਉਸ ਵਿੱਚ ਤੁਹਾਡੀ ਰੁਚੀ ਵੀ ਸ਼ਾਮਿਲ ਹੋ ਜਾਵੇ ਤਾਂ ਸੋਨੇ `ਤੇ ਸੁਹਾਗਾ ਹੋ ਜਾਂਦਾ ਹੈ। ਇਸੇ ਪ੍ਰਕਾਰ ਨੱਚਣਾ ਵੀ ਇੱਕ ਕਲਾ ਹੈ। ਭਾਵੇਂ ਅਸੀਂ ਖੁਸ਼ੀ ਵੇਲੇ ਸਾਰੇ ਹੀ ਨੱਚਣਾ ਜਾਣਦੇ ਹਾਂ ਪਰ ਇਸ ਕਲਾ ਦੀਆਂ ਵੀ ਆਪਣੀਆਂ ਬੰਦਸ਼ਾਂ ਅਤੇ ਨਿਯਮ ਹਨ, ਜਿਨ੍ਹਾਂ ਨੂੰ ਸਿੱਖਣ ਲਈ ਕਿਸੇ ਮਾਹਿਰ ਵਿਅਕਤੀ ਦੀ ਜ਼ਰੂਰਤ ਪੈਂਦੀ ਹੈ। ਇਸ ਕਲਾ ਦੀਆਂ ਬਾਰੀਕੀਆਂ ਦੱਸਣ ਵਾਲੇ ਅਜਿਹੇ ਵਿਅਕਤੀਆਂ ਨੂੰ ਕੋਰੀਓਗ੍ਰਾਫਰ ਕਿਹਾ ਜਾਂਦਾ ਹੈ। ਫਿਲਮ ਅਤੇ ਸੰਗੀਤ ਦੇ ਖੇਤਰ ਵਿੱਚ ਕੋਰੀਓਗਰਾਫਰ ਦੀ ਬਹੁਤ ਮਹੱਤਤਾ ਹੁੰਦੀ ਹੈ। ਫਿਲਮਾਂ ਵਿੱਚ ਸੰਗੀਤ ਦਾ ਪੱਖ ਅਹਿਮ ਪੱਖ ਹੁੰਦਾ ਹੈ। ਇਨ੍ਹਾਂ ਗੀਤਾਂ ਨੂੰ ਪਰਦੇ ਉਪਰ ਉਤਾਰਨ ਲਈ ਕੋਰੀਓਗਰਾਫਰ ਦੀ ਭੂਮਿਕਾ ਅਹਿਮ ਹੁੰਦੀ ਹੈ, ਕਿਉਂਕਿ ਉਸਨੇ ਹੀ ਕਲਾਕਾਰਾਂ ਨੂੰ ਦੱਸਣਾ ਹੁੰਦਾ ਹੈ ਕਿ ਗੀਤ ਦੇ ਬੋਲਾਂ ਅਤੇ ਭਾਵਨਾਵਾਂ ਅਨੁਸਾਰ ਉਹਨਾਂ ਨੱਚਣ ਲਈ ਕਿਸ ਤਰ੍ਹਾਂ ਦੇ ਸਟੈਪਸ ਦੀ ਵਰਤੋਂ ਕਰਨੀ ਹੈ।

ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਕਸਬਾ ਰਾਣੀਆਂ ਦਾ ਵਸਨੀਕ ਰਾਜਿੰਦਰ ਸਿੰਘ ਵੀ ਇੱਕ ਬਹੁਪੱਖੀ ਕਲਾਕਾਰ ਹੈ, ਜਿਸਨੇ ਕੋਰੀਓਗ੍ਰਾਫਰ ਜਿਹੇ ਕਿੱਤੇ ਨੂੰ ਅਪਣਾ ਕੇ ਪੰਜਾਬੀ ਫਿਲਮਾਂ ਅਤੇ ਸੰਗੀਤਕ ਇੰਡਸਟਰੀ ਵਿੱਚ ਆਪਣੀ ਧਾਕ ਜਮਾ ਰੱਖੀ ਹੈ। ਰਾਜਿੰਦਰ ਸਿੰਘ ਨੇ ਹੁਣ ਤੱਕ ਬਹੁਤ ਸਾਰੀਆਂ ਪੰਜਾਬੀ ਦੀਆਂ ਸੰਗੀਤਕ ਐਲਬਮਾਂ ਵਿੱਚ ਬਤੌਰ ਕੋਰੀਓਗ੍ਰਾਫਰ ਕੰਮ ਕੀਤਾ ਹੈ, ਜਿਨ੍ਹਾਂ ਵਿਚੋਂ ਗੇੜੀ ਔਨ ਜੋਸ਼, ਅੱਖਾਂ, ਸੁਰਮਾ, ਕੰਡਾ ਕੱਢਣਾ ਪਊਗਾ ਤੋਂ ਇਲਾਵਾ ਪੰਜਾਬੀ ਫੀਚਰ ਫਿਲਮ ਆਮ ਆਦਮੀ ਵਿੱਚ ਉਸਦਾ ਕੰਮ ਬਹੁਤ ਸਲਾਹਿਆ ਗਿਆ ਹੈ।

ਰਾਜਿੰਦਰ ਸਿੰਘ ਦਸਦਾ ਹੈ ਕਿ ਜਦੋਂ ਤੁਸੀਂ ਕਿਸੇ ਵੀ ਕੰਮ ਨੂੰ ਹੱਥ ਪਾਉਂਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉਸ ਵਿਸ਼ੇ ਦੀ ਮੁਹਾਰਤ ਹੋਣੀ ਚਾਹੀਦੀ ਹੈ। ਦੂਸਰਾ ਉਸ ਵਿਸ਼ੇ ਵਿੱਚ ਰੋਜ਼ਾਨਾ ਕੀ ਤਬਦੀਲੀ ਆ ਰਹੀ ਹੈ ਜਾਂ ਇਸ ਸਬੰਧੀ ਤੁਹਾਨੂੰ ਆਪਣੇ ਅੰਦਰ ਕੀ ਕੀ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ, ਇਸ ਸਭ ਕੁਝ ਉਪਰ ਤੁਹਾਡੀ ਪਕੜ ਮਜਬੂਤ ਹੋਣੀ ਚਾਹੀਦੀ ਹੈ। ਕਿਉਂਕਿ ਅੱਜਕੱਲ੍ਹ ਹਰ ਕੰਮ ਅਤੇ ਕਿੱਤੇ ਵਿੱਚ ਮੁਕਾਬਲੇ ਦੀ ਭਾਵਨਾ ਬਹੁਤ ਜ਼ਿਆਦਾ ਹੈ। ਜਿੰਨਾ ਚਿਰ ਤੁਸੀਂ ਆਪਣੇ ਨਿਰਮਾਤਾ ਅਤੇ ਕਲਾਕਾਰਾਂ ਨੂੰ ਨਵੇਂ ਨਵੇਂ ਸਟੈਪਸ ਨਹੀਂ ਦਿਓਗੇ, ਉਹ ਤੁਹਾਡੇ ਕੰਮ ਤੋਂ ਖੁਸ਼ ਨਹੀਂ ਹੋਣਗੇ। ਇਸ ਮਾਮਲੇ ਵਿੱਚ ਰਾਜਿੰਦਰ ਸਿੰਘ ਬਹੁਤ ਖੁਸ਼ਕਿਸਮਤ ਹੈ। ਉਸ ਅਨੁਸਾਰ ਉਹ ਕੋਸ਼ਿਸ਼ ਕਰਦਾ ਹੈ ਕਿ ਉਹ ਜਿਸ ਵੀ ਪ੍ਰੋਜੈਕਟ ਵਿੱਚ ਸ਼ਾਮਿਲ ਹੁੰਦਾ ਹੈ ਉਸ ਵਿੱਚ ਕੁਝ ਨਵਾਂ ਕੀਤਾ ਜਾਵੇ। ਇਸੇ ਹੀ ਕੋਸ਼ਿਸ਼ ਵਿੱਚ ਉਸਦੇ ਕੰਮ ਵਿੱਚ ਨਵੀਨਤਾ ਆਉਂਦੀ ਹੈ।

ਹੁਣੇ ਹੁਣੇ ਉਸਨੇ ਇੱਕ ਵੱਡੇ ਬਜਟ ਦੀ ਫਿਲਮ ਪੂਰੀ ਕੀਤੀ ਹੈ ਅਤੇ ਅੱਗੋਂ ਉਹ ਮੁੰਡਾ ਸਰਦਾਰਾਂ ਦਾ ਵਿੱਚ ਬਤੌਰ ਕੋਰੀਓਗਰਾਫਰ ਕੰਮ ਕਰਨ ਜਾ ਰਿਹਾ ਹੈ, ਜਿਸ ਵਿੱਚ ਉਹ ਕਾਫੀ ਵੱਡੀ ਸਟਾਰ ਕਾਸਟ ਨਾਲ ਕੰਮ ਕਰ ਰਿਹਾ ਹੈ। ਰਾਜਿੰਦਰ ਸਿੰਘ ਜਿਸ ਢੰਗ ਨਾਲ ਆਪਣੇ ਕੰਮ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਦਾ ਹੈ, ਉਹ ਦਿਨ ਦੂਰ ਨਹੀਂ ਜਦੋਂ ਉਹ ਪੰਜਾਬੀ ਫਿਲਮ ਇੰਡਸਟਰੀ ਦੇ ਅਸਮਾਨ `ਤੇ ਸਿਤਾਰਾ ਬਣ ਕੇ ਚਮਕੇਗਾ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle

Web Hosting Linux Reseller Hosting