ਨੌਜਵਾਨ ਨਿਰਦੇਸ਼ਕਾਂ ਲਈ ਪ੍ਰੇਰਣਾਸਰੋਤ ਹੈ ਹਜ਼ੂਰਪਾਲ ਗੋਰਾਇਆ

ਪੰਜਾਬੀ ਸੰਗੀਤ ਜਗਤ ਦੇ ਅੰਬਰ ਵਿੱਚ ਨਿੱਤ ਨਵੇਂ ਸਿਤਾਰੇ ਚਮਕਦੇ ਹਨ, ਜਿਨ੍ਹਾਂ ਵਿੱਚੋਂ ਕੁਝ ਕੁ ਆਪਣੀ ਹਿੰਮਤ, ਲਗਨ ਅਤੇ ਮਿਹਨਤ ਸਦਕਾ ਲੰਮਾ ਸਮਾਂ ਆਪਣੀ ਚਮਕ ਦਮਕ ਕਾਇਮ ਰਖਦੇ ਹੋਏ ਆਪਣੇ ਕੰਮ ਨਾਲ ਲੋਕਾਂ ਦੇ ਦਿਲਾਂ `ਤੇ ਰਾਜ ਕਰਦੇ ਰਹਿੰਦੇ ਹਨ ਅਤੇ ਕੁਝ ਕੁ ਵਕਤ ਦੀ ਧੂੜ ਵਿੱਚ ਕਿਧਰੇ ਗੁਆਚ ਜਾਂਦੇ ਹਨ।
ਜਦੋਂ ਤੋਂ ਡਿਜੀਟਲ ਵੀਡੀਓ ਦਾ ਯੁੱਗ ਸ਼ੁਰੂ ਹੋਇਆ ਹੈ, ਸੰਗੀਤਕ ਖੇਤਰ ਵਿੱਚ ਵੀ ਬਹੁਤ ਤਬਦੀਲੀਆਂ ਵੇਖਣ ਨੂੰ ਮਿਲੀਆਂ ਹਨ। ਜੋ ਸੰਗੀਤ ਪਹਿਲਾਂ ਸੁਣ ਕੇ ਮਾਣਿਆ ਜਾਂਦਾ ਸੀ, ਹੁਣ ਵੇਖਣ ਵਾਲੀ ਕਲਾ ਬਣ ਗਿਆ। ਵੀਡੀਓ ਦਾ ਇਹ ਸ਼ੁਰੂ ਹੋਇਆ ਦੌਰ ਅੱਜ ਆਪਣੇ ਪੂਰੇ ਜੋਬਨ `ਤੇ ਹੈ। ਸੰਗੀਤਕ ਐਲਬਮਾਂ ਬਣਾਉਣ ਲਈ ਬਹੁਤ ਸਾਰੇ ਨੌਜਵਾਨ ਨਿਰਦੇਸ਼ਾਂ ਨੇ ਇਸ ਕਲਾ ਨੂੰ ਕਿੱਤੇ ਵਜੋਂ ਅਪਣਾਇਆ।
ਅਜਿਹੇ ਹੀ ਇੱਕ ਨੌਜਵਾਨ ਨਿਰਦੇਸ਼ਕ ਦਾ ਨਾਮ ਹੈ ਹਜ਼ੂਰਪਾਲ ਗੋਰਾਇਆ। ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ ਵਿੱਚ ਤੇਜ਼ੀ ਨਾਲ ਉਭਰ ਰਹੇ ਇਸ ਨਿਰਦੇਸ਼ਕ ਨੇ ਕੁਝ ਕੁ ਪ੍ਰੋਜੈਕਟਾਂ ਰਾਹੀਂ ਆਪਣੀ ਨਿਵੇਕਲੀ ਸੋਚ ਅਤੇ ਲਗਨ ਦਾ ਸਬੂਤ ਦਿੰਦਿਆਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਹਜ਼ੂਰਪਾਲ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਵਿਸ਼ਾਲ ਸੰਭਾਵਨਾਵਾਂ ਮੌਜੂਦ ਹਨ। ਤੁਸੀਂ ਆਪਣੀ ਕਲਪਨਾ ਸ਼ਕਤੀ ਦੇ ਸਿਰ `ਤੇ ਬਹੁਤ ਹੀ ਸਿਰਜਣਾਤਮਕ ਕੰਮ ਕਰ ਸਕਦੇ ਹੋ, ਜਿਸ ਨੂੰ ਲੋਕ ਵੀਡੀਓ ਦੇ ਰੂਪ ਵਿੱਚ ਦੇਖਣਾ ਪਸੰਦ ਕਰਦੇ ਹੋਣ।
ਹਜ਼ੂਰਪਾਲ ਦਾ ਜਨਮ 7 ਨਵੰਬਰ, 1981 ਨੂੰ ਸ੍ਰ. ਜੋਗਿੰਦਰ ਸਿੰਘ ਜੀ ਦੇ ਘਰ ਮਾਤਾ ਸਰਬਜੀਤ ਕੌਰ ਦੀ ਕੁੱਖੋ਼ ਪਿੰਡ ਲਿਟਾਂ, ਜ਼ਿਲ੍ਹਾ ਕਪੂਰਥਲਾ ਵਿਖੇ ਹੋਇਆ। ਹਜ਼ੂਰਪਾਲ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ, ਰਾਮਗੜ੍ਹ, ਜ਼ਿਲ੍ਹਾ ਗੁਰਦਾਸਪੁਰ ਤੋਂ ਹਾਸਿਲ ਕੀਤੀ।
ਇੱਕ ਮੁਲਾਕਾਤ ਦੌਰਾਨ ਇਸ ਨੌਜਵਾਨ ਨਿਰਦੇਸ਼ਕ ਨੇ ਦੱਸਿਆ ਕਿ ਇਸ ਖ਼ੇਤਰ ਵਿੱਚ ਲਗਾਤਾਰ ਬਣੇ ਰਹਿਣ ਲਈ ਮਿਹਨਤ ਅਤੇ ਕਲਪਨਾ ਸ਼ਕਤੀ ਤੋਂ ਕੰਮ ਲੈਣ ਦੀ ਬਹੁਤ ਜ਼ਰੂਰਤ ਹੁੰਦੀ ਹੈ। ਹਰ ਨਵੇਂ ਪ੍ਰੋਜੈਕਟ ਵਿੱਚ ਲੋਕਾਂ ਲਈ ਕੁਝ ਵੱਖਰਾ ਵਿਸ਼ਾ ਹੋਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਨਾਲ ਸਾਨੂੰ ਫ਼ਿਲਮਾਏ ਜਾ ਰਹੇ ਗੀਤ ਦੇ ਬੋਲਾਂ ਨਾਲ ਵੀ ਇਨਸਾਫ਼ ਕਰਨਾ ਆਉਣਾ ਚਾਹੀਦਾ ਹੈ। ਨਹੀਂ ਤਾਂ ਕਈ ਵਾਰ ਗੀਤ ਦੀ ਰੂਹ ਹੀ ਮਰ ਜਾਂਦੀ ਹੈ।
ਹਜ਼ੂਰਪਾਲ ਗੋਰਾਇਆ ਇਸ ਖ਼ੇਤਰ ਵਿੱਚ ਤਰੱਕੀ ਅਤੇ ਕੈਰੀਅਰ ਦੀਆਂ ਵਿਸ਼ਾਲ ਸੰਭਾਵਨਾਵਾਂ ਵੇਖਦਾ ਹੈ। ਉਸਦਾ ਕਹਿਣਾ ਹੈ ਕਿ ਸੰਗੀਤਕ ਐਲਬਮ ਦੇ ਵੀਡੀਓ ਨਿਰਦੇਸ਼ਿਤ ਕਰਕੇ ਉਹ ਆਪਦੀ ਪ੍ਰਤਿਭਾ ਲੋਕਾਂ ਸਾਹਮਣੇ ਲਿਆਇਆ ਹੈ, ਜਿਸ ਨਾਲ ਕਈ ਵੱਡੇ ਪ੍ਰੋਜੈਕਟਾਂ ਲਈ ਰਾਹ ਖੁੱਲ੍ਹਣੇ ਆਸਾਨ ਹੋਏ ਹਨ ਅਤੇ ਹੁਣ ਉਹ ਪ੍ਰਸਿੱਧ ਸੰਗੀਤਕਾਰ ਅਤੇ ਪ੍ਰਮੋਟਰ ਅਮਨ ਹੇਅਰ ਅਤੇ ਗਾਇਕ ਕੁਲਵਿੰਦਰ ਬਿੱਲਾ ਦੀ ਐਲਬਮ ਸ਼ੂਟ ਕਰਨ ਲਈ ਇੰਗਲੈਂਡ ਦਾ ਸ਼ਡਿਊਲ ਬਣਾ ਰਿਹਾ ਹੈ। ਇਸ ਸਭ ਲਈ ਉਹ ਦਿਨ ਰਾਤ ਰੁਝਿਆ ਹੋਇਆ ਹੈ ਅਤੇ ਉਸਦਾ ਵਿਸ਼ਵਾਸ ਹੈ ਕਿ ਆਪਣੀ ਕਲਾ ਨੂੰ ਨਿਖਾਰਦੇ ਰਹਿਣ ਲਈ ਤੁਹਾਨੂੰ ਸਖ਼ਤ ਮਿਹਨਤ ਦੀ ਜ਼ਰੂਰਤ ਤਾਂ ਪੈਂਦੀ ਹੀ ਪੈਂਦੀ ਹੈ।
ਹਜ਼ੂਰਪਾਲ ਨੇ ਹੁਣ ਤੀਕ ਕਈ ਪ੍ਰੋਜੈਕਟਾਂ ਦੇ ਵੀਡੀਓ ਨਿਰਦੇਸ਼ਿਤ ਕੀਤੇ ਹਨ, ਜਿਨ੍ਹਾਂ ਵਿਚ ਪ੍ਰਸਿੱਧ ਪੰਜਾਬੀ ਗਾਇਕਾ ਰੀਤ ਕੌਰ ਦਾ ਗੀਤ `ਮਿਸ ਯੂ` ਹੈ, ਜਿਸਨੂੰ ਉਸਨੇ ਗੀਤ ਦੇ ਬੋਲਾਂ ਦੀ ਭਾਵਨਾ ਨੂੰ ਸਮਝਾਉਂਦਿਆਂ ਵੱਖ ਵੱਖ ਜਗ੍ਹਾ ਦੀਆਂ ਮਹਿੰਗੀਆਂ ਲੋਕੇਸ਼ਨਾਂ `ਤੇ ਫ਼ਿਲਮਾਇਆ ਹੈ। ਇਸਤੋਂ ਇਲਾਵਾ ਉਸਨੇ ਪ੍ਰਸਿੱਧ ਕਥਾ ਵਾਚਕ ਭਾਈ ਸ਼ਮਸ਼ੇਰ ਸਿੰਘ ਜੀ ਦੇ ਕੁਝ ਪ੍ਰੋਗਰਾਮਾਂ ਦਾ ਫ਼ਿਲਮਾਂਕਣ ਕੀਤਾ ਹੈ, ਜਿਸਨੂੰ ਫ਼ੋਕ ਸਟੂਡੀਓ ਗੁਰਬਾਣੀ, ਇਰਾਜ਼ਮ ਮਿਊਜ਼ਿਕ, ਆਊਟ ਲਾਈਨ ਮੀਡੀਆ ਨੈੱਟ ਅਤੇ ਫ਼ੋਕ ਇੰਟਰਟੇਨਮੈਂਟ ਸਟੂਡੀਓ ਵੱਲੋਂ ਡਿਜ਼ੀਟਲ ਪਲੇਟਫਾਰਮਾਂ `ਤੇ ਪਬਲਿਸ਼ ਕੀਤਾ ਗਿਆ ਹੈ। ਹਜ਼ੂਰਪਾਲ ਦੇ ਉਪਰੋਕਤ ਪ੍ਰੋਜੈਕਟਾਂ ਤੋਂ ਇਲਾਵਾ ਬਤੌਰ ਸਹਾਇਕ ਨਿਰਦੇਸ਼ਕ ਪੰਜਾਬੀ ਟੈਲੀਫ਼ਿਲਮ `ਖ਼ੁਦਕੁਸ਼ੀਆਂ ਦੀ ਫ਼ਸਲ` ਅਤੇ `ਲੁਤਰੋ` ਵਿੱਚ ਵੀ ਕੰਮ ਕੀਤਾ ਹੈ।
ਹਜ਼ੂਰਪਾਲ ਦੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਕਈ ਪ੍ਰਸਿੱਧ ਗਾਇਕ ਅਤੇ ਗਾਇਕਾਵਾਂ ਦੇ ਗੀਤਾਂ ਤੋਂ ਇਲਾਵਾ ਉਸਦੀਆਂ ਦੋ ਪੰਜਾਬੀ ਟੈਲੀਫ਼ਿਲਮਾਂ `ਚਗਲ` ਅਤੇ `ਹੱਦ ਕਰ `ਤੀ` ਬਹੁਤ ਜਲਦ ਯੂ-ਟਿਊਡ ਉਪਰ ਰਿਲੀਜ਼ ਹੋਣ ਜਾ ਰਹੀਆਂ ਹਨ, ਜਿਨ੍ਹਾਂ ਤੋਂ ਉਸਨੂੰ ਬਹੁਤ ਆਸਾਂ ਹਨ। ਇਹ ਸਾਰੇ ਪ੍ਰੋਜੈਕਟ ਉਸਦੇ ਕੈਰੀਅਰ ਨੂੰ ਚਾਰ ਚੰਨ ਲਾਉਣ ਵਿੱਚ ਬਹੁਤ ਸਹਾਈ ਹੋਣਗੇ।
ਅੱਜਕੱਲ੍ਹ ਹਜ਼ੂਰਪਾਲ ਆਪਣੀ ਪਤਨੀ ਸ੍ਰੀਮਤੀ ਮਨਜੀਤ ਕੌਰ ਅਤੇ ਇੱਕ ਪਿਆਰੇ ਜਿਹੇ ਬੇਟੇ ਗੁਰਦੇਵ ਸਿੰਘ ਨਾਲ ਜ਼ਿੰਦਗੀ ਦਾ ਭਰਪੂਰ ਆਨੰਦ ਲੈ ਰਿਹਾ ਆਪਣੇ ਸੁਨਹਿਰੇ ਭਵਿੱਖ ਲਈ ਆਸਵੰਦ ਹੈ। ਅਸੀਂ ਹਜ਼ੂਰਪਾਲ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਉਸਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਸਫ਼ਲਤਾ ਦੀ ਕਾਮਨਾ ਕਰਦੇ ਹਾਂ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle