ਰਸਭਿੰਨੀ ਆਵਾਜ਼ ਦੇ ਮਾਲਕ – ਕਥਾ ਵਾਚਕ ਭਾਈ ਸ਼ਮਸ਼ੇਰ ਸਿੰਘ ਜੀ

ਸਿੱਖ ਇਤਿਹਾਸ ਦੁਨੀਆਂ ਦਾ ਸਭ ਤੋਂ ਲਾਸਾਨੀ ਇਤਿਹਾਸ ਹੈ। ਸੂਰਬੀਰ ਯੋਧਿਆਂ ਦੀ ਇਸ ਪਵਿੱਤਰ ਧਰਤੀ ਪੰਜਾਬ ਨੂੰ ਗੁਰੂਆਂ ਦੀ ਅਪਾਰ ਬਖ਼ਸ਼ਿਸ਼ ਸਦਕਾ ਇਹ ਆਸ਼ੀਰਵਾਦ ਪ੍ਰਾਪਤ ਹੈ ਕਿ ਇਸ ਦੇ ਵਸਨੀਕ ਹੱਕ ਸੱਚ ਲਈ ਲੜਨ ਵਾਲੇ, ਮਨੁੱਖਤਾ ਦਾ ਭਲਾ ਸੋਚਣ ਵਾਲੇ ਅਤੇ ਹਮੇਸ਼ਾ ਪਰ ਉਪਕਾਰ ਲਈ ਤਤਪਰ ਰਹਿਣ ਵਾਲੇ ਉਚੇ ਸੁੱਚੇ ਆਚਰਣ ਦੇ ਮਾਲਕ ਹਨ। ਸਿੱਖਿ ਇਤਿਹਾਸ ਵਿੱਚ ਬਹੁਤ ਸਾਰੇ ਸਿੱਖ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਪਣਾ ਨਾਂ ਸੁਨਹਿਰੇ ਅੱਖਰਾਂ ਵਿੱਚ ਦਰਜ ਕਰਵਾਇਆ ਹੈ। ਅਜਿਹੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਜ਼ਿੰਮੇਵਾਰੀ ਭਰਿਆ ਕੰਮ ਬਹੁਤ ਹੀ ਮਿਹਨਤ ਅਤੇ ਲਗਨ ਦੀ ਮੰਗ ਕਰਦਾ ਹੈ, ਜਿਸਨੂੰ ਬਹੁਤ ਹੀ ਸ਼ਿੱਦਤ ਨਾਲ ਨਿਭਾਉਣ ਦਾ ਬੀੜਾ ਚੁੱਕਿਆ ਹੈ ਭਾਈ ਸ਼ਮਸ਼ੇਰ ਸਿੰਘ ਜੀ ਨੇ।
10 ਜੂਨ, 1984 ਨੂੰ ਪੀਲੀਭੀਤ (ਉੱਤਰ ਪ੍ਰਦੇਸ਼) ਵਿਖੇ ਜਨਮੇ ਅਤੇ ਇਸ ਸਮੇਂ ਅੰਮ੍ਰਿਤਸਰ ਵਿਖੇ ਰਹਿ ਰਹੇ ਭਾਈ ਸ਼ਮਸ਼ੇਰ ਸਿੰਘ ਜੀ ਦਾ ਬਚਪਨ ਤੋਂ ਹੀ ਸਿੱਖ ਇਤਿਹਾਸ ਵੱਲ ਰੁਝਾਨ ਹੋ ਗਿਆ। ਘਰ ਵਿੱਚ ਸਿੱਖ ਧਰਮ ਦੇ ਪ੍ਰਚਾਰ ਦਾ ਵਧੀਆ ਮਾਹੌਲ ਹੋਣ ਕਰਕੇ ਭਾਈ ਸ਼ਮਸ਼ੇਰ ਸਿੰਘ ਜੀ ਨੇ ਆਪਣਾ ਜੀਵਨ ਗੁਰੂ ਚਰਨਾਂ ਵਿਚ ਬਤੀਤ ਕਰਨ ਦਾ ਨਿਸ਼ਚਾ ਕਰ ਲਿਆ। ਇਸ ਪਵਿੱਤਰ ਕਾਰਜ ਦੀ ਸ਼ੁਰੂਆਤ ਵਜੋਂ ਆਪ ਜੀ ਨੇ ਸਭ ਤੋਂ ਪਹਿਲਾਂ ਸਿੱਖ ਧਰਮ ਨਾਲ ਸਬੰਧਤ ਲਿਟਰੇਚਰ ਪੜ੍ਹਨਾ ਸ਼ੁਰੂ ਕੀਤਾ ਅਤੇ ਹੌਲੀ ਹੌਲੀ ਉਹਨਾਂ ਦੀ ਰੁਚੀ ਇਸ ਵਿਸ਼ੇ ਵਿੱਚ ਭਰਪੂਰ ਖੋਜ ਕਰਨ ਵੱਲ ਪ੍ਰੇਰਿਤ ਹੋ ਗਈ।
ਭਾਈ ਸ਼ਮਸ਼ੇਰ ਸਿੰਘ ਜੀ ਹੁਣ ਸਿੱਖ ਇਤਿਹਾਸ, ਸਿੱਖ ਯੋਧਿਆਂ ਦੀਆਂ ਜੀਵਨੀਆਂ ਤੋਂ ਇਲਾਵਾ ਗੁਰੂ ਗਰੰਥ ਸਾਹਿਬ ਵਿੱਚ ਦਰਜ ਗੁਰੁਆਂ ਦੀ ਬਾਣੀ ਦੀ ਬੜੀ ਹੀ ਮੁਹਾਰਤ ਨਾਲ ਵਿਆਖਿਆ ਕਰਦੇ ਹਨ। ਉਹਨਾਂ ਦੀ ਰਸਭਿੰਨੀ ਜ਼ੁਬਾਨ ਵਿੱਚ ਨਿਕਲੇ ਬੋਲ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੰਦੇ ਹਨ। ਭਾਈ ਸ਼ਮਸ਼ੇਰ ਸਿੰਘ ਜੀ ਲਗਾਤਾਰ ਕਈ ਕਈ ਘੰਟੇ ਕਥਾ ਵਿਚਾਰ ਕਰਨ ਵਿੱਚ ਨਿਪੁੰਨ ਹਨ। ਸਿੱਖ ਇਤਿਹਾਸ ਨਾਲ ਸਬੰਧਤ ਬਹੁਤ ਸਾਰੇ ਵਿਸ਼ਿਆਂ ਬਾਰੇ ਉਹਨਾਂ ਦੀ ਜਾਣਕਾਰੀ ਦਾ ਖ਼ਜ਼ਾਨਾ ਭਰਪੂਰ ਹੈ।
ਭਾਈ ਸ਼ਮਸ਼ੇਰ ਸਿੰਘ ਜੀ ਨੇ ਆਪਣੇ ਕਥਾ ਵਿਚਾਰ ਦੇ ਬਹੁਤ ਸਾਰੇ ਸਮਾਗਮਾਂ ਵਿੱਚ ਸਿੱਖ ਸੰਗਤਾਂ ਨੂੰ ਆਪਣੇ ਪ੍ਰਵਚਨ ਸੁਣਾ ਕੇ ਨਿਹਾਲ ਕੀਤਾ ਹੈ। ਇਹਨੀਂ ਦਿਨੀਂ ਉਹ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਤੌਰ ਕਥਾ ਵਾਚਕ ਨਿਸ਼ਕਾਮ ਸੇਵਾ ਨਿਭਾ ਰਹੇ ਹਨ ਅਤੇ ਸਵੇਰੇ ਸ਼ਾਮ ਗੁਰਬਾਣੀ ਦਾ ਕਥਾ ਵਿਚਾਰ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਆ ਰਹੇ ਹਨ।
ਭਾਈ ਸ਼ਮਸ਼ੇਰ ਸਿੰਘ ਜੀ ਨੇ ਆਪਣੀ ਰਸਭਿੰਨੀ ਆਵਾਜ਼ ਵਿਚ ਕੁਝ ਵਿਸ਼ਿਆਂ `ਤੇ ਕਥਾ ਵਿਚਾਰ ਵੀ ਰਿਕਾਰਡ ਕਰਵਾਏ ਹਨ, ਜਿਨ੍ਹਾਂ ਨੂੰ ਹਜ਼ੂਰਪਾਲ ਸਿੰਘ ਗੋਰਾਇਆ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਬਹੁਤ ਹੀ ਸੁਚੱਜੇ ਢੰਗ ਨਾਲ ਫ਼ਿਲਮਾਇਆ ਹੈ। ਆਪ ਜੀ ਦੇ ਇਹ ਵੀਡੀਓ ਯੂ ਟਿਊਬ ਉਪਰ `ਇਰਾਜ਼ਮ ਮਿਊਜ਼ਿਕ` ਦੇ ਬੈਨਰ ਹੇਠ `ਕਥਾ ਸ੍ਰੀ ਗੁਰੂ ਅਰਜਨ ਦੇਵ ਜੀ, `ਫੋਕ ਸਟੂਡੀਓ ਗੁਰਬਾਣੀ` ਦੇ ਬੈਨਰ ਹੇਠ `ਕਥਾ ਬਾਬਾ ਬੁੱਢਾ ਸਾਹਿਬ ਜੀ`, `ਆਊਟਲਾਈਨ ਮੀਡੀਆ ਨੈਟ ਦੇ ਬੈਨਰ ਹੇਠ `ਗੁਰਬਾਣੀ ਇਸ ਜਗ ਮਹਿ ਚਾਨਣ` ਅਤੇ `ਫੋਕ ਸਟੂਡੀਓ` ਦੇ ਬੈਨਰ ਹੇਠ `ਕਥਾ ਸੁਖਮਨੀ ਸਾਹਿਬ` ਪੇਸ਼ ਕੀਤੀ ਗਈ ਹੈ, ਜਿਸਨੂੰ ਸਿੱਖ ਸੰਗਤਾਂ ਵੱਲੋਂ ਭਰਪੂਰ ਹੁੰਘਾਰਾ ਮਿਲ ਰਿਹਾ ਹੈ।
ਅਸੀਂ ਆਸ ਕਰਦੇ ਹਾਂ ਕਿ ਭਾਈ ਸ਼ਮਸ਼ੇਰ ਸਿੰਘ ਜੀ ਆਪਣੀ ਅਦਭੁੱਤ ਆਵਾਜ਼ ਰਾਹੀਂ ਸਿੱਖ ਸੰਗਤਾਂ ਨੂੰ ਨਿਹਾਲ ਕਰਕੇ ਉਹਨਾਂ ਦਾ ਜੀਵਨ ਸਫ਼ਲਾ ਕਰਨ ਦਾ ਇਹ ਮਾਨਵਤਾ ਭਰਿਆ ਕਾਰਜ ਨਿਰੰਤਰ ਜਾਰੀ ਰੱਖਣਗੇ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle