ਸਫ਼ਲਤਾ ਦਾ ਰਾਜ਼ ਹੈ ਸਖ਼ਤ ਮਿਹਨਤ – ਮਨਕਰਨ ਰੰਧਾਵਾ

ਫ਼ਿਲਮੀ ਦੁਨੀਆਂ ਇੱਕ ਤਰ੍ਹਾਂ ਦਾ ਵਿਸ਼ਾਲ ਸਮੁੰਦਰ ਹੈ। ਜਿਹੜੇ ਵਿੱਚ ਵਿੱਚ ਹਿੰਮਤ ਅਤੇ ਮਿਹਨਤ ਨਾਲ ਤੈਰਨਾ ਸਿੱਖ ਜਾਂਦੇ ਹਨ, ਉਹ ਜਾਣਦੇ ਹਨ ਕਿ ਤੇਜ਼ ਲਹਿਰਾਂ ਵਿੱਚ ਆਪਣੇ ਆਪ ਨੂੰ ਕਿਵੇਂ ਸੰਭਾਲਣਾ ਹੈ। ਜਿਹੜੇ ਇਸ ਭੇਦ ਤੋਂ ਅਣਜਾਣ ਹੁੰਦੇ ਹਨ, ਉਹ ਵਕਤ ਦੇ ਥਪੇੜਿਆਂ ਦੀ ਮਾਰ ਹੇਠ ਆ ਕੇ ਦਮ ਤੋੜ ਜਾਂਦੇ ਹਨ। ਦੂਜੇ ਪਾਸੇ, ਜਿਹੜੇ ਹਿੰਮਤ, ਮਿਹਨਤ ਅਤੇ ਦਲੇਰੀ ਨਾਲ ਡਟੇ ਰਹਿੰਦੇ ਹਨ, ਉਹ ਆਪਣੀ ਮੰਜ਼ਿਲ ਪਾ ਲੈਂਦੇ ਹਨ।
ਮਨਕਰਨ ਸਿੰਘ, ਜਿਸਨੂੰ ਕਿ ਫ਼ਿਲਮੀ ਦੁਨੀਆਂ ਵਿੱਚ ਮਨਕਰਨ ਰੰਧਾਵਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਸ ਸਮੇਂ ਸਟਾਰ ਨਿਰਮਾਤਾ ਅਤੇ ਪੇਸ਼ਕਾਰ ਹੈ। ਹੁਣ ਤੱਕ ਉਸਨੇ ਅਨੇਕਾਂ ਪ੍ਰਤਿਭਾਵਾਨ ਕਲਾਕਾਰਾਂ ਨੂੰ ਬਾਂਹ ਫੜ ਕੇ ਅੱਗੇ ਤੋਰਿਆ ਹੈ, ਜਿਹੜੇ ਕਿ ਫ਼ਿਲਮਾਂ ਅਤੇ ਸੰਗੀਤ ਦੇ ਖ਼ੇਤਰ ਵਿੱਚ ਕਾਫ਼ੀ ਨਾਮ ਕਮਾ ਰਹੇ ਹਨ। ਮਨਕਰਨ ਰੰਧਾਵਾ ਦੇ ਪ੍ਰੋਜੈਕਟਾਂ ਦੀ ਗਿਣਤੀ ਅਤੇ ਗੁਣਵਤਾ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਨਿਰਸੰਦੇਹ ਉਹ ਪੰਜਾਬੀ ਫ਼ਿਲਮ ਨਗਰੀ ਦਾ ਇੱਕ ਮਿਹਨਤੀ ਨੌਜਵਾਨ ਨਿਰਮਾਤਾ ਹੈ।
Mankaran Randhawa

ਸ੍ਰ. ਬਲਜੀਤ ਸਿੰਘ ਦੇ ਘਰ ਮਾਤਾ ਸਤਵਿੰਦਰ ਕੌਰ ਦੀ ਕੁੱਖੋਂ 25 ਅਕਤੂਬਰ, 1997 ਨੂੰ ਜਨਮ ਲੈਣ ਵਾਲੇ ਮਨਕਰਨ ਸਿੰਘ ਰੰਧਾਵਾ ਨੇ ਆਪਣੀ ਮੁੱਢਲੀ ਸਿੱਖਿਆ ਐਸ.ਬੀ.ਐਮ.ਐਸ. ਪਬਲਿਕ ਸਕੂਲ ਪਿੰਡ ਰੰਧਾਵਾ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪੂਰੀ ਕੀਤੀ। ਸ਼ੁਰੂ ਤੋਂ ਹੀ ਮਨਕਰਨ ਰੰਧਾਵਾ ਦਾ ਝੁਕਾਅ ਪੰਜਾਬੀ ਸੰਗੀਤ ਅਤੇ ਫ਼ਿਲਮਾਂ ਵੱਲ ਰਿਹਾ ਹੈ। ਇਸੇ ਲਈ ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵੀ ਇਸੇ ਖੇਤਰ ਵਿੱਚ ਕੀਤੀ ਅਤੇ ਸ਼ੁਰੂ ਸ਼ੁਰੂ ਵਿੱਚ ਕਈ ਘੱਟ ਬੱਜਟ ਦੇ ਸੰਗੀਤ ਐਲਬਮ ਨਿਰਮਾਣ ਕੀਤੇ। ਇਹਨਾਂ ਪ੍ਰੋਜੈਕਟਾਂ ਤੋਂ ਉਸਨੇ ਅੱਗੇ ਵਧਣ ਲਈ ਬਹੁਤ ਤਜ਼ਰਬਾ ਅਤੇ ਉਤਸ਼ਾਹ ਹਾਸਿਲ ਕੀਤਾ। ਮਨਕਰਨ ਰੰਧਾਵਾ ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ ਲਈ ਬਹੁਤ ਕੁਝ ਕਰਨਾ ਚਾਹੁੰਦਾ ਹੈ ਅਤੇ ਇਸੇ ਮਕਸਦ ਦੀ ਪ੍ਰਾਪਤੀ ਲਈ ਉਹ ਦਿਨ ਰਾਤ ਮਿਹਨਤ ਕਰ ਰਿਹਾ ਹੈ। ਉਸਦੇ ਸੁਪਨੇ ਅਤੇ ਸੋਚ ਬਹੁਤ ਵਿਸ਼ਾਲ ਹੈ ਅਤੇ ਉਹ ਇਸ ਖ਼ੇਤਰ ਵਿੱਚ ਬਹੁਤ ਕੁਝ ਕਰ ਗੁਜ਼ਰਨ ਦੀ ਸਮਰੱਥਾ ਰਖਦਾ ਹੈ। ਹੁਣ ਤੱਕ ਉਸਦੀ ਪੇਸ਼ਕਸ਼ ਹੇਠ ਆਏ ਬਹੁਤ ਸਾਰੇ ਪ੍ਰੋਜੈਕਟ, ਲਘੂ ਫ਼ਿਲਮਾਂ ਅਤੇ ਸੰਗੀਤਕ ਟਰੈਕ ਟ੍ਰੈਂਡਿੰਗ ਕਰ ਚੁੱਕੇ ਹਨ। ਮਨਕਰਨ ਰੰਧਾਵਾ ਨਵੇਂ ਕਲਾਕਾਰਾਂ ਲਈ ਮਸੀਹਾ ਦੀ ਤਰ੍ਹਾਂ ਹੈ। ਉਸ ਦੁਆਰਾ ਨਿਰਮਾਣ ਅਤੇ ਪੇਸ਼ਕਸ਼ ਕੀਤੇ ਕੁਝ ਪ੍ਰੋਜੈਕਟਾਂ ਵਿੱਚੋਂ ਤੋਰੀ ਦੀ ਵੇਲ, ਦੀਵੇ ਵਾਂਗ ਬਲਦੀ ਅੱਖ ਅਤੇ ਚਗਲ ਪੰਜਾਬੀ ਦੇ ਪ੍ਰਮੁੱਖ ਲੇਖਕ ਗੁਰਬਚਨ ਸਿੰਘ ਭੁੱਲਰ ਦੀਆਂ ਕਾਲਜਾਈ ਕਹਾਣੀਆਂ ਉਪਰ ਆਧਾਰਿਤ ਹਨ। ਸਰਦਾਰੀਆਂ ਅਤੇ ਖ਼ੁਦਕੁਸ਼ੀਆਂ ਦੀ ਫ਼ਸਲ ਭਗਵੰਤ ਸਿੰਘ ਕੰਗ ਦੁਆਰਾ ਨਿਰਦੇਸ਼ਿਤ ਕੀਤੀਆਂ ਗਈਆਂ ਹਨ ਅਤੇ ਲੁਤਰੋ ਵੀ ਪ੍ਰਸਿੱਧ ਨੌਜਵਾਨ ਲੇਖਕ ਜਤਿੰਦਰ ਹਾਂਸ ਦੀ ਕਹਾਣੀ ਉਪਰ ਆਧਾਰਿਤ ਹੈ। ਉਸਦੇ ਜਲਦ ਰਿਲੀਜ਼ ਹੋਣ ਜਾ ਰਹੇ ਅਤੇ ਫੋਕ ਫ਼ਿਲਮ ਸਟੂਡੀਓ ਰਾਹੀਂ ਰਿਲੀਜ਼ ਹੋ ਰਹੇ ਪ੍ਰੋਜੈਕਟਾਂ ਵਿੱਚ ਰੇਤਚ ਨਹਾਉਂਦੀਆਂ ਚਿੜੀਆਂਸਾਹਿਤ ਅਕੈਡਮੀ ਐਵਾਰਡ ਜੇਤੂ ਲੇਖਕ ਨਛੱਤਰ ਦੀ ਕਹਾਣੀ ਉਪਰ ਆਧਾਰਿਤ ਫ਼ਿਲਮ ਹੈ ਅਤੇਸ਼ੇਰਨੀ ਦੀ ਦਹਾੜਪ੍ਰਸਿੱਧ ਲੇਖਕ ਮੋਹਨ ਸ਼ਰਮਾ ਦੀ ਕਹਾਣੀ ਨੂੰ ਲੈ ਕੇ ਬਣਾਈ ਗਈ ਹੈ। ਇਸਤੋਂ ਇਲਾਵਾਜਿਗਰੇ ਵਾਲੀ ਧੀਵੀ ਪ੍ਰਸਿੱਧ ਨੌਜਵਾਨ ਲੇਖਿਕਾ ਮਨਪ੍ਰੀਤ ਕੌਰ ਮਿਹਨਹਾਸ ਦੀ ਕਹਾਣੀਤੇ ਬਣਾਈ ਗਈ ਬਹੁਤ ਹੀ ਵਧੀਆ ਫ਼ਿਲਮ ਹੈ।
ਫੋਕ ਫ਼ਿਲਮ ਸਟੂਡੀਓ ਐਲ.ਐਲ.ਪੀ. ਦੇ ਆਪਣੇ ਬੈਨਰ ਹੇਠ ਮਨਕਰਨ ਰੰਧਾਵਾ ਬਹੁਤ ਵਧੀਆ ਫ਼ਿਲਮਾਂ ਅਤੇ ਸੰਗੀਤਕ ਪ੍ਰੋਜੈਕਟ ਬਣਾ ਕੇ ਚਰਚਾ ਵਿੱਚ ਹੈ। ਇਸ ਸਮੇਂ ਉਹ ਪੰਜਾਬੀ ਮਨੋਰਜੰਨ ਜਗਤ ਦਾ ਸਭ ਤੋਂ ਵਿਅਸਤ ਨਿਰਮਾਤਾ ਗਿਣਿਆ ਜਾਂਦਾ ਹੈ। ਉਹ ਮਿਹਨਤ ਕਰਨ ਵਿੱਚ ਵਿਸ਼ਵਾਸ ਰਖਦਾ ਹੈ। ਆਪਣੇ ਕੰਮ ਬਾਰੇ ਦਸਦਿਆਂ ਮਨਕਰਨ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਕੁਝ ਮਹੀਨਿਆਂ ਦੌਰਾਨ ਉਸਦੇ ਕਈ ਪ੍ਰੋਜੈਕਟ ਮਾਰਕਿਟ ਵਿੱਚ ਰਿਲੀਜ਼ ਕੀਤੇ ਜਾ ਰਹੇ ਹਨ। ਮਨਕਰਨ ਸਿੰਘ ਉਰਫ਼ ਮਨਕਰਨ ਰੰਧਾਵਾ ਪੰਜਾਬੀ ਲਘੂ ਫ਼ਿਲਮਾਂ ਨੂੰ ਸੰਸਾਰ ਪੱਧਰ ਤੇ ਪ੍ਰਮੋਟ ਕਰ ਰਿਹਾ ਹੈ। ਉਸਨੇ ਇਹਨਾਂ ਫ਼ਿਲਮਾਂ ਨੂੰ ਲੈ ਕੇ ਕੁਝ ਸਫ਼ਲ ਪ੍ਰੈਸ ਕਾਨਫਰੰਸਾਂ ਦਾ ਆਯੋਜਨ ਵੀ ਕੀਤਾ ਹੈ। ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਵਿੱਚ ਕੁਝ ਵੱਖਰਾ ਕਰਨ ਦੇ ਉਦੇਸ਼ ਨੂੰ ਲੈ ਕੇ ਚੱਲੇ ਮਨਕਰਨ ਰੰਧਾਵਾ ਨੂੰ ਦੇਖ ਕੇ ਲਗਦਾ ਹੈ ਕਿ ਉਹ ਇਸ ਤਿਲਕਣ ਭਰੇ ਰਸਤੇਤੇ ਸਫ਼ਲਤਾ ਪੂਰਵਕ ਕਦਮ ਰਖਦਾ ਆਪਣੀ ਮੰਜ਼ਿਲ ਵੱਲ ਵਧਦਾ ਰਹੇਗਾ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle

Web Hosting Linux Reseller Hosting