ਪੰਜਾਬੀ ਇੰਡਸਟਰੀ ਦਾ ਸੂਝਵਾਨ ਨਿਰਮਾਤਾ ਹੈ ਸੁੱਖ ਮਹਿਰੋਕ

ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਧਨਤੋੜੀ ਦੇ ਵਸਨੀਕ ਸੁਖਵਿੰਦਰ ਸਿੰਘ ਦੇ ਟੀਚੇ ਅਤੇ ਸੁਪਨੇ ਬਚਪਨ ਤੋਂ ਹੀ ਬਹੁਤ ਵੱਡੇ ਹਨ। ਉਹ ਸੁੱਖ ਮਹਿਰੋਕ ਦੇ ਨਾਮ ਨਾਲ਼ ਇੱਕ ਕਾਮਯਾਬ ਨਿਰਮਾਤਾ ਵਜੋਂ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਵਿੱਚ ਆਪਣਾ ਨਾਮ ਬਣਾ ਚੁੱਕਾ ਹੈ। ਉਸਦਾ ਕਹਿਣਾ ਹੈ ਕਿ ਉਹ ਚਾਹੁੰਦਾ ਹੈ ਕਿ ਮੈਂ ਜੋ ਵੀ ਕੰਮ ਕਰਾਂ, ਉਹ ਦੂਜਿਆਂ ਤੋਂ ਕੁਝ ਵੱਖਰਾ ਹੀ ਹੋਵੇ ਅਤੇ ਲੋਕ ਉਸਦੇ ਕੰਮ ਦੀ ਸ਼ਲਾਘਾ ਕਰਨ। ਸੁੱਖ ਮਹਿਰੋਕ ਨੂੰ ਪੰਜਾਬੀ ਸੰਗੀਤ ਵਿੱਚ ਬਚਪਨ ਤੋਂ ਹੀ ਬਹੁਤ ਦਿਲਚਸਪੀ ਹੈ ਅਤੇ ਪੰਜਾਬੀ ਸੰਗੀਤ ਅਤੇ ਫ਼ਿਲਮਾਂ ਦਾ ਉਸ ਉਪਰ ਡੂੰਘਾ ਪ੍ਰਭਾਵ ਹੈ। ਉਹ ਸੰਗੀਤ ਦਾ ਬਹੁਤ ਚੰਗਾ ਸਰੋਤਾ ਅਤੇ ਫ਼ਿਲਮਾਂ ਦਾ ਚੰਗਾ ਦਰਸ਼ਕ ਹੈ। ਇਹੀ ਵਜ੍ਹਾ ਹੈ ਕਿ ਉਹ ਇਸ ਖੇਤਰ ਵਿੱਚ ਆਪਣਾ ਕੈਰੀਅਰ ਬਣਾ ਚੁੱਕਾ ਹੈ ਅਤੇ ਹੁਣ ਇਸ ਖੇਤਰ ਵਿੱਚ ਅਨੇਕਾਂ ਛੁਪੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਮੱਦਦਗਾਰ ਸਾਬਿਤ ਹੋ ਰਿਹਾ ਹੈ। ਸੁੱਖ ਮਹਿਰੋਕ ਇੱਕ ਭਾਵੁਕ ਇਨਸਾਨ ਹੈ ਅਤੇ ਹਮੇਸ਼ਾ ਹੀ ਪ੍ਰਤਿਭਾਸ਼ਾਲੀ ਕਲਾਕਾਰਾਂ ਅਤੇ ਗਾਇਕਾਂ ਦੀ ਭਾਲ ਵਿੱਚ ਰਹਿੰਦਾ ਹੈ।
ਸੁੱਖ ਮਹਿਰੋਕ ਦੀ ਮਿਹਨਤ ਲੋਕਾਂ ਸਾਹਮਣੇ ਉਸ ਸਮੇਂ ਸਾਬਤ ਹੋਈ, ਜਦੋਂ ਉਸਦੇ ਪ੍ਰੋਡਿਊਸ ਕੀਤੇ ਪ੍ਰੋਜੈਕਟ ਯੂ-ਟਿਊਬ ਉੱਪਰ ਰਿਲੀਜ਼ ਹੋਏ। ਇਹਨਾਂ ਵਿੱਚ ਗਾਇਕ ਦਮਨਜੋਤ ਦਾ ਟਰੈਕ `ਭਾਬੀ`, ਅਨੀਰੁੱਧ ਸ਼ਰਮਾ ਦਾ `ਆਖ਼ਰੀ ਸਾਹ`, ਲੱਕੀ ਸਿੰਘ ਦੁਰਗਾਪੁਰੀਆ ਅਤੇ ਜੈਸਮੀਨ ਅਖ਼ਤਰ ਦਾ ਗਾਇਆ `ਮਿੱਤਰਾਂ ਦਾ ਨਾਮ` ਅਤੇ `ਬਦਮਾਸ਼` ਗੀਤ ਬਹੁਤ ਪਸੰਦ ਕੀਤੇ ਜਾ ਰਹੇ ਹਨ।
ਉਸ ਦੁਆਰਾ ਪ੍ਰੋਡਿਊਸ ਕੀਤੀਆਂ ਲਘੂ ਫ਼ਿਲਮਾਂ ਵਿੱਚ `ਟੱਲੀ` ਅਤੇ `ਪ੍ਰਾਹੁਣਾ` ਦੇ ਨਾਂ ਪ੍ਰਮੁੱਖ ਹਨ। ਗੈਵੀ ਚਾਹਲ ਦੁਆਰਾ ਅਭਿਨੀਤ `ਚਿਕਨ ਬਰਿਆਨੀ` ਉਹਨਾਂ ਦੀ ਨਵੀਂ ਹਿੰਦੀ ਲਘੂ ਫ਼ਿਲਮ ਹੈ, ਜੋ ਪਿਛਲੇ ਸਾਲ ਹੀ ਰਿਲੀਜ਼ ਹੋਈ ਹੈ। ਸੁੱਖ ਮਹਿਰੋਕ ਦੁਆਰਾ ਸਹਿ ਨਿਰਮਾਤਾ ਦੇ ਤੌਰ `ਤੇ ਪੰਜਾਬੀ ਫ਼ੀਚਰ ਫ਼ਿਲਮ `ਅਕਤੂਬਰ 1984` ਵੀ ਉਸਦੇ ਕੈਰੀਅਰ ਨੂੰ ਚਾਰ ਚੰਨ ਲਾਉਣ ਵਿੱਚ ਸਹਾਈ ਹੋਈ ਹੈ। ਹੁਣੇ ਜਿਹੇ ਉਹਨਾਂ ਦੁਆਰਾ ਪ੍ਰੋਡਿਊਸ ਕੀਤਾ ਗਿਆ ਟਰੈਕ `ਨਿੱਕੀ ਨਿੱਕੀ ਗੱਲ` ਪ੍ਰੀਤ ਗੁਰਪ੍ਰੀਤ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ ਹੈ, ਜਿਸਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਘਾਰਾ ਮਿਲ ਰਿਹਾ ਹੈ।
ਆਸ ਹੈ ਕਿ ਉਹ ਕੁਝ ਵਿਸ਼ੇਸ਼ ਪ੍ਰੋਜੈਕਟ ਜਲਦੀ ਹੀ ਦਰਸ਼ਕਾਂ ਦੀ ਝੋਲੀ ਪਾਏਗਾ। ਇਸ ਸਮੇਂ ਸੁੱਖ ਮਹਿਰੋਕ ਫੋਕ ਇੰਟਰਟੇਨਮੈਂਟ ਸਟੂਡੀਓ ਦੀ ਟੀਮ ਨਾਲ਼ ਮਿਲ ਕੇ ਇੱਕ ਪੰਜਾਬੀ ਫ਼ੀਚਰ ਫ਼ਿਲਮ ਦਾ ਨਿਰਮਾਣ ਕਰ ਰਿਹਾ ਹੈ, ਜਿਸ ਤੋਂ ਪੂਰੀ ਟੀਮ ਨੂੰ ਬਹੁਤ ਆਸਾਂ ਹਨ। ਸ਼ਾਲਾ ! ਉਹਨਾਂ ਦੀ ਮਿਹਨਤ ਨੂੰ ਫ਼ਲ ਲੱਗੇ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle