ਹਿੰਮਤ ਅਤੇ ਮਿਹਨਤ ਦੇ ਸਿਰ ‘ਤੇ ਕਾਮਯਾਬੀ ਦੇ ਕਦਮ ਚੁੰਮਦਾ ਕਾਰਜਕਾਰੀ ਨਿਰਮਾਤਾ ਮਿਹਰ ਸਿੰਘ

ਜੋ ਇਨਸਾਨ ਆਪਣੇ ਆਪ ਵਿੱਚ ਹਿੰਮਤ ਦੀ ਭਾਵਨਾ ਰਖਦਾ ਹੋਵੇ ਉਹ ਦੂਜਿਆਂ ਦੁਆਰਾ ਬਣਾਏ ਗਏ ਰਸਤਿਆਂ ਨੂੰ ਛੱਡ ਕੇ ਆਪਣੀ ਅਜਿਹੀ ਪਗਡੰਡੀ ਬਣਾ ਕੇ ਤੁਰਦੇ ਹਨ ਕਿ ਉਹ ਆਮ ਲੋਕਾਂ ਨੂੰ ਵੀ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਲੈਂਦੇ ਹਨ। ਇਹ ਇੱਕ ਅਟੱਲ ਸੱਚਾਈ ਹੈ ਕਿ ਸਮਾਂ ਕਦੇ ਵੀ ਕਿਸੇ ਦੇ ਪਿੱਛੇ ਨਹੀਂ ਚੱਲਿਆ, ਸਗੋਂ ਉਹ ਤਾਂ ਆਪਣੀ ਮਸਤ ਚਾਲੇ ਚਲਦਾ ਰਹਿੰਦਾ ਹੈ। ਬਹੁਤ ਹੀ ਘੱਟ ਲੋਕ ਹੁੰਦੇ ਹਨ ਜੋ ਸਮੇਂ ਦੀ ਕਦਰ ਕਰਦੇ ਹਨ ਅਤੇ ਉਸਦੇ ਨਾਲ ਆਪਣਾ ਕਦਮ ਮਿਲਾ ਕੇ ਚਲਦੇ ਹਨ। ਜਿਹੜੇ ਲੋਕ ਅਜਿਹਾ ਕਰਦੇ ਹਨ ਉਹ ਲੋਕ ਆਪਣੀਆਂ ਮਿਥੀਆਂ ਹੋਈਆਂ ਮੰਜ਼ਿਲਾਂ `ਤੇ ਪਹੁੰਚ ਜਾਂਦੇ ਹਨ।
ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੇ ਖੇਤਰ ਵਿੱਚ ਪੈਰ ਰੱਖਣ ਦੇ ਨਾਲ ਹੀ ਇਸ ਵਿੱਚ ਸਫਲ ਹੋਣ ਲਈ ਜੱਦੋ ਜਹਿਦ ਸ਼ੁਰੂ ਹੋ ਜਾਂਦੀ ਹੈ। ਐਕਟਿੰਗ ਤੋਂ ਇਲਾਵਾ ਦੂਸਰੇ ਖੇਤਰਾਂ ਵਿੱਚ ਵੀ ਰੋਜ਼ਗਾਰ ਦੇ ਸਾਧਨ ਪੈਦਾ ਹੋਣ ਕਰਕੇ ਬਹੁਤ ਸਾਰੇ ਕਲਾਕਾਰਾਂ, ਤਕਨੀਸ਼ੀਅਨਾਂ ਨੂੰ ਮਾਣ ਸਤਿਕਾਰ ਮਿਲਿਆ। ਸੰਗੀਤ ਅਤੇ ਫ਼ਿਲਮਾਂ ਦੇ ਵੱਖ ਵੱਖ ਵਿਭਾਗਾਂ ਨੂੰ ਸੁਚੱਜੇ ਢੰਗ ਨਾਲ਼ ਸੰਭਾਲਣ ਦੇ ਨਾਲ਼ ਨਾਲ਼ ਕਿਸੇ ਗਾਣੇ ਜਾਂ ਫ਼ਿਲਮ ਨੂੰ ਦਰਸ਼ਕਾਂ ਤੱਕ ਲਿਆਉਣ ਲਈ ਕਾਰਜਕਾਰੀ ਨਿਰਮਾਤਾ ਦਾ ਕੰਮ ਬਹੁਤ ਜੋਖਮ ਭਰਿਆ ਅਤੇ ਚੁਣੌਤੀ ਵਾਲਾ ਹੁੰਦਾ ਹੈ। ਜਿਹੜੇ ਲੋਕ ਇਸ ਖੇਤਰ ਵਿੱਚ ਆਉਂਦੇ ਹਨ ਉਹਨਾਂ ਸਾਹਮਣੇ ਬਹੁਤ ਸਾਰੀਆਂ ਸੰਭਾਵਨਾਵਾਂ ਦੇ ਨਾਲ ਨਾਲ ਇੱਕ ਚੁਣੌਤੀ ਭਰਪੂਰ ਰਾਹ ਵੀ ਹੁੰਦਾ ਹੈ। ਇਸੇ ਰਾਹ `ਤੇ ਤੁਰਨ ਦਾ ਹੌਸਲਾ ਕਰਨ ਵਾਲਾ ਨੌਜਵਾਨ ਹੈ ਮੇਹਰ ਸਿੰਘ। ਇਹਨੀਂ ਦਿਨੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਮੁਕੇਰੀਆਂ ਤਹਿਸੀਲ ਵਿੱਚ ਪੈਂਦੇ ਪਿੰਡ ਚੰਨਾ ਰਾਇ ਵਿਖੇ ਰਹਿ ਰਹੇ ਮੇਹਰ ਸਿੰਘ ਦਾ ਜਨਮ ਪਿਤਾ ਸ੍ਰ. ਗੁਰਬਖ਼ਸ਼ ਸਿੰਘ ਦੇ ਘਰ ਮਾਤਾ ਸ੍ਰੀਮਤੀ ਪਰਮਜੀਤ ਕੌਰ ਦੀ ਕੁੱਖੋਂ 13 ਦਸੰਬਰ, 1988 ਨੂੰ ਹੋਇਆ। ਉਸਦਾ ਝੁਕਾਅ ਪੰਜਾਬੀ ਸੰਗੀਤ ਅਤੇ ਫ਼ਿਲਮੀ ਖ਼ੇਤਰ ਵੱਲ ਹੋਣ ਕਰਕੇ ਉਸਨੇ ਆਪਣਾ ਕੈਰੀਅਰ ਇੱਕ ਕਾਰਜਕਾਰੀ ਨਿਰਮਾਤਾ ਵਜੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।
ਮੇਹਰ ਸਿੰਘ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ਼ ਕੁਝ ਸੰਗੀਤਕ ਟਰੈਕਾਂ ਅਤੇ ਲਘੂ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ, ਜਿਸਨੂੰ ਰਫ਼ਤਾਰ ਇੰਟਰਟੇਨਰਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਇਹਨਾਂ ਵਿੱਚ ਬਿੱਟੂ ਖਾਨ ਦਾ ਟਰੈਕ `ਜੱਟ`, ਲਘੂ ਫ਼ਿਲਮਾਂ `ਪਾਬੰਦੀ 2`, `ਫੇਮ`, `ਚਾਚਾ ਬਿਸ਼ਨਾ ਦਾ ਅਫ਼ਸੋਸ` ਅਤੇ ਹਿੰਦੀ ਸ਼ਾਰਟ ਫ਼ਿਲਮ `ਲਿਫ਼ਟ` ਦਾ ਨਾਂ ਪ੍ਰਮੁੱਖ ਹੈ। ਆਪਣੇ ਕੀਤੇ ਇਸ ਕੰਮ ਤੋਂ ਉਤਸ਼ਾਹਿਤ ਹੋ ਕੇ ਮੇਹਰ ਸਿੰਘ ਕੁਝ ਹੋਰ ਸੰਗੀਤਕ ਟਰੈਕਾਂ ਅਤੇ ਲਘੂ ਫ਼ਿਲਮਾਂ ਦਾ ਨਿਰਮਾਣ ਕਰਨ ਲਈ ਕਈ ਪ੍ਰੋਜੈਕਟਾਂ ਉਪਰ ਕੰਮ ਕਰ ਰਿਹਾ ਹੈ। ਨੇੜ ਭਵਿੱਖ ਵਿੱਚ ਉਹ ਫੋਕ ਇੰਟਰਟੇਨਮੈਂਟ ਸਟੂਡੀਓ ਦੇ ਬੈਨਰ ਹੇਠ `ਮੁੰਡਾ ਸਰਦਾਰਾਂ ਦਾ` ਪੰਜਾਬੀ ਫ਼ੀਚਰ ਫ਼ਿਲਮ ਦੀ ਵੀ ਕਾਰਜਕਾਰੀ ਨਿਰਮਾਤਾ ਵਜੋਂ ਕਰਨ ਜਾ ਰਿਹਾ ਹੈ, ਜਿਸ ਨਾਲ਼ ਉਸਦਾ ਕੈਰੀਅਰ ਨਵੇਂ ਮੁਕਾਮ ਹਾਸਿਲ ਕਰੇਗਾ।
ਮੇਹਰ ਸਿੰਘ ਆਪਣੀ ਮਿਹਨਤ ਅਤੇ ਲਗਨ ਸਦਕਾ ਪੰਜਾਬੀ ਫ਼ਿਲਮ ਅਤੇ ਸੰਗੀਤਕ ਖ਼ੇਤਰ ਵਿੱਚ ਚੰਗਾ ਨਾਮਣਾ ਖੱਟ ਰਿਹਾ ਹੈ, ਜਿਸਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਉਸਦੀ ਝੋਲੀ ਵਿੱਚ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ਪੈ ਰਿਹਾ ਹੈ।
ਉਸਦੀ ਕੰਮ ਪ੍ਰਤੀ ਲਗਨ ਅਤੇ ਮਿਹਨਤ ਨੂੰ ਦੇਖ ਕੇ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਸਦਾ ਇਸ ਖੇਤਰ ਵਿੱਚ ਇੱਕ ਵੱਖਰਾ ਸਥਾਨ ਹੋਵੇਗਾ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle