ਮੁੱਢਲੀ ਕਤਾਰ ਵਿੱਚ ਸ਼ਾਮਿਲ ਹੈ ਐਸੋਸੀਏਟ ਨਿਰਦੇਸ਼ਕ ਸਾਹਿਲ ਦੂਆ

ਜਦੋਂ ਤੋਂ ਡਿਜੀਟਲ ਪਲੇਟਫਾਰਮਾਂ `ਤੇ ਖੇਤਰੀ ਭਾਸ਼ਾਵਾਂ ਦੇ ਗੀਤ-ਸੰਗੀਤ ਅਤੇ ਫ਼ਿਲਮਾਂ ਦੀ ਮੰਗ ਵਧੀ ਹੈ, ਉਦੋਂ ਤੋਂ ਇਸ ਖੇਤਰ ਵਿੱਚ ਨਿੱਤ ਨਵੇਂ ਲੋਕ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਸ ਮਾਇਆਨਗਰੀ ਦੀ ਚਕਾਚੌਂਧ ਵਿੱਚ ਗੁਆਚ ਜਾਂਦੇ ਹਨ, ਪਰ ਜਿਹੜੇ ਹਿੰਮਤ ਅਤੇ ਮਿਹਨਤ ਦੇ ਨਾਲ ਨਾਲ ਕਲਾਤਮਕ ਰੁਚੀਆਂ ਨੂੰ ਤਰਜੀਹ ਦਿੰਦੇ ਹਨ ਉਹ ਸੰਗੀਤ ਜਗਤ ਦੇ ਅਸਮਾਨ `ਤੇ ਚਮਕਦੇ ਸਿਤਾਰੇ ਬਣ ਜਾਂਦੇ ਹਨ।
ਜ਼ਿਲ੍ਹਾ ਜਲੰਧਰ ਦੇ ਪਿੰਡ ਬਘੇਲਾ ਦੇ ਵਸਨੀਕ ਸਾਹਿਲ ਦੂਆ ਇਸ ਸਮੇਂ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਦੇ ਅਸਮਾਨ `ਤੇ ਚਮਕ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਹ ਚਾਹੁੰਦਾ ਹੈ ਕਿ ਮੈਂ ਜੋ ਵੀ ਕੰਮ ਕਰਾਂ, ਉਹ ਦੂਜਿਆਂ ਤੋਂ ਕੁਝ ਵੱਖਰਾ ਹੀ ਹੋਵੇ ਅਤੇ ਲੋਕ ਉਸਦੇ ਕੰਮ ਦੀ ਸ਼ਲਾਘਾ ਕਰਨ। ਸਾਹਿਲ ਦੂਆ ਨੂੰ ਪੰਜਾਬੀ ਸੰਗੀਤ ਵਿੱਚ ਬਹੁਤ ਦਿਲਚਸਪੀ ਹੈ ਅਤੇ ਬਚਪਨ ਤੋਂ ਹੀ ਉਸਦੇ ਦਿਲੋ-ਦਿਮਾਗ `ਤੇ ਪੰਜਾਬੀ ਸੰਗੀਤ ਅਤੇ ਫ਼ਿਲਮਾਂ ਦਾ ਚੰਗਾ ਪ੍ਰਭਾਵ ਹੈ। ਉਹ ਸੰਗੀਤ ਦਾ ਬਹੁਤ ਚੰਗਾ ਸਰੋਤਾ ਅਤੇ ਫ਼ਿਲਮਾਂ ਦਾ ਚੰਗਾ ਦਰਸ਼ਕ ਹੈ। ਇਹੀ ਵਜ੍ਹਾ ਹੈ ਕਿ ਉਹ ਇਸ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਸਰਗਰਮ ਹੈ ਅਤੇ ਇਸ ਖੇਤਰ ਵਿੱਚ ਛੁਪੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਮੱਦਦਗਾਰ ਸਾਬਿਤ ਹੁੰਦਾ ਹੈ। ਸਾਹਿਲ ਦੂਆ ਇੱਕ ਭਾਵੁਕ ਇਨਸਾਨ ਹੈ ਅਤੇ ਹਮੇਸ਼ਾ ਹੀ ਪ੍ਰਤਿਭਾਸ਼ਾਲੀ ਕਲਾਕਾਰਾਂ ਅਤੇ ਗਾਇਕਾਂ ਦੀ ਭਾਲ ਵਿੱਚ ਰਹਿੰਦਾ ਹੈ, ਜਿਨ੍ਹਾਂ ਦੇ ਵੀਡੀਓ ਨਿਰਦੇਸ਼ਨ ਕਰਕੇ ਉਹ ਚਾਰੇ ਪਾਸੇ ਆਪਣੀ ਕਲਾ ਦੇ ਝੰਡੇ ਗੱਡ ਰਿਹਾ ਹੈ।
ਸਾਹਿਲ ਦੂਆ ਦੀ ਮਿਹਨਤ ਲੋਕਾਂ ਸਾਹਮਣੇ ਉਸ ਸਮੇਂ ਸਾਬਤ ਹੋਈ, ਜਦੋਂ ਉਸਦੇ ਨਿਰਦੇਸ਼ਿਤ ਕੀਤੇ ਕੁਝ ਗੀਤਾਂ ਦੇ ਆਡੀਓ ਅਤੇ ਵੀਡੀਓ ਪ੍ਰੋਜੈਕਟ ਯੂ-ਟਿਊਬ ਉੱਪਰ ਰਿਲੀਜ਼ ਹੋਏ। ਇਹਨਾਂ ਪ੍ਰੋਜੈਕਟਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਸਲਾਹਿਆ ਜਾ ਰਿਹਾ ਹੈ। ਜਿਸ ਤੋਂ ਉਤਸ਼ਾਹਿਤ ਹੋ ਕੇ ਸਾਹਿਲ ਦੂਆ ਨੇ ਡਿਜੀਟਲ ਪਲੇਟਫਾਰਮਾਂ `ਤੇ ਵਧਦੀ ਕੰਟੈਂਟ ਦੀ ਮੰਗ ਨੂੰ ਮੱਦੇ ਨਜ਼ਰ ਰਖਦਿਆਂ ਲਘੂ ਫ਼ਿਲਮਾਂ ਅਤੇ ਟੈਲੀਫ਼ਿਲਮਾਂ ਦੇ ਨਿਰਦੇਸ਼ਨ ਵਿੱਚ ਪੈਰ ਧਰਨ ਦੀ ਸੋਚੀ ਅਤੇ ਇਸ ਸਾਲ ਉਸ ਦੁਆਰਾ ਨਿਰਮਾਣ ਕੀਤੀਆਂ ਕਈ ਫ਼ਿਲਮਾਂ ਅਤੇ ਟੈਲੀਫ਼ਿਲਮਾਂ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਹੋਣਗੀਆਂ। ਸਾਹਿਲ ਦੂਆ ਇਹਨਾਂ ਪ੍ਰੋਜੈਕਟਾਂ ਦੀ ਪੇਸ਼ਕਾਰੀ ਤੋਂ ਸੰਤੁਸ਼ਟ ਹੈ ਅਤੇ ਨੇੜ-ਭਵਿੱਖ ਵਿੱਚ ਇੱਕ ਲੰਮੀ ਵੈੱਬ ਸੀਰੀਜ਼ ਦਾ ਨਿਰਮਾਣ ਕਰਨ ਦੀ ਤਿਆਰੀ ਵਿੱਚ ਹੈ, ਜਿਸ ਵਿੱਚ ਉਹ ਨਿਰਮਾਤਾਵਾਂ ਦੀ ਇੱਕ ਟੀਮ ਨਾਲ ਲਗਾਤਾਰ ਮੀਟਿੰਗਾਂ ਕਰ ਰਿਹਾ ਹੈ ਅਤੇ ਬਹੁਤ ਜਲਦ ਉਸਨੂੰ ਇਸਦੇ ਚੰਗੇ ਨਤੀਜਿਆਂ ਦੀ ਆਸ ਹੈ।
ਪਿਤਾ ਹਰੀ ਕ੍ਰਿਸ਼ਨ ਦੇ ਘਰ ਮਾਤਾ ਚਰਨਜੀਤ ਦੀ ਕੁੱਖੋਂ 17 ਨਵੰਬਰ, 1991 ਨੂੰ ਜਨਮ ਲੈਣ ਵਾਲੇ ਸਾਹਿਲ ਦੂਆ ਨੇ ਆਪਣੀ ਪੜ੍ਹਾਈ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਵਿੱਚ ਬਤੌਰ ਨਿਰਦੇਸ਼ਕ ਕੈਰੀਅਰ ਬਣਾਉਣ ਲਈ ਸ਼ੁਰੂਆਤ ਕੀਤੀ ਅਤੇ ਹੁਣ ਉਸਨੂੰ ਉਸਦੇ ਕੰਮ ਦਾ ਫ਼ਲ ਮਿਲਣਾ ਸ਼ੁਰੂ ਹੋਇਆ ਹੈ। ਸਾਹਿਲ ਦੂਆ ਫੋਕ ਇੰਟਰਟੇਨਮੈਂਟ ਸਟੂਡੀਓ ਜਿਹੇ ਇੱਕ ਵੱਡੇ ਪ੍ਰੋਡਕਸ਼ਨ ਹਾਊਸ ਦੀ ਆਉਣ ਵਾਲੀ ਫ਼ਿਲਮ `ਮੁੰਡਾ ਸਰਦਾਰਾਂ ਦਾ` ਵਿੱਚ ਐਸੋਸੀਏਟ ਨਿਰਦੇਸ਼ਕ ਵਜੋਂ ਕੰਮ ਕਰ ਰਿਹਾ ਹੈ, ਜਿਸ ਲਈ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਦਿਨ-ਰਾਤ ਇੱਕ ਕਰਕੇ ਕੰਮ ਕਰ ਵਿੱਚ ਜੁਟਿਆ ਹੋਇਆ ਹੈ। ਸਾਹਿਲ ਦੂਆ ਨੂੰ ਯਕੀਨ ਹੈ ਕਿ ਉਸ ਦੁਆਰਾ ਨਿਰਦੇਸ਼ਿਤ ਕੀਤੇ ਪ੍ਰੋਜੈਕਟ ਦਰਸ਼ਕਾਂ ਦੀ ਕਸਵੱਟੀ `ਤੇ ਖਰੇ ਉਤਰਨਗੇ ਅਤੇ ਉਹ ਭਵਿੱਖ ਵਿੱਚ ਹੋਰ ਵੀ ਵਧੀਆ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਪ੍ਰੋਜੈਕਟਾਂ ਦਾ ਹਿੱਸਾ ਬਣਨ ਵਿੱਚ ਮਾਣ ਮਹਿਸੂਸ ਕਰੇਗਾ।

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle