ਕੋਰੀਓਗ੍ਰਾਫ਼ੀ ਮੇਰੀ ਰੋਜ਼ੀ ਰੋਟੀ ਦੇ ਨਾਲ ਨਾਲ ਤਪੱਸਿਆ ਵੀ ਹੈ – ਅਮਰਜੀਤ ਬੇਰੀ

ਜੋ ਇਨਸਾਨ ਆਪਣੇ ਆਪ ਵਿੱਚ ਹਿੰਮਤ ਦੀ ਭਾਵਨਾ ਰਖਦਾ ਹੋਵੇ, ਉਹ ਦੂਜਿਆਂ ਦੁਆਰਾ ਬਣਾਏ ਗਏ ਰਸਤਿਆਂ ਨੂੰ ਛੱਡ ਕੇ ਆਪਣੀ ਅਜਿਹੀ ਪਗਡੰਡੀ ਬਣਾ ਕੇ ਤੁਰਦੇ ਹਨ ਕਿ ਉਹ ਆਮ ਲੋਕਾਂ ਨੂੰ ਵੀ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਲੈਂਦੇ ਹਨ। ਇਹ ਇੱਕ ਅਟੱਲ ਸੱਚਾਈ ਹੈ ਕਿ ਸਮਾਂ ਕਦੇ ਵੀ ਕਿਸੇ ਦੇ ਪਿੱਛੇ ਨਹੀਂ ਚੱਲਿਆ, ਸਗੋਂ ਉਹ ਤਾਂ ਆਪਣੀ ਮਸਤ ਚਾਲੇ ਚਲਦਾ ਹੀ ਰਹਿੰਦਾ ਹੈ। ਬਹੁਤ ਹੀ ਘੱਟ ਲੋਕ ਹੁੰਦੇ ਹਨ, ਜੋ ਸਮੇਂ ਦੀ ਕਦਰ ਕਰਦੇ ਹਨ ਤੇ ਉਹਦੇ ਨਾਲ ਆਪਣਾ ਕਦਮ ਦਰ ਕਦਮ ਮਿਲਾ ਕੇ ਚਲਦੇ ਹਨ। ਜਿਹੜੇ ਲੋਕ ਅਜਿਹਾ ਕਰਦੇ ਹਨ, ਉਹੀ ਆਪਣੀਆਂ ਮਿੱਥੀਆਂ ਹੋਈਆਂ ਮੰਜ਼ਿਲਾਂ `ਤੇ ਇੱਕ ਨਾ ਇੱਕ ਦਿਨ ਜ਼ਰੂਰ ਪਹੁੰਚਦੇ ਹਨ।
ਪੰਜਾਬੀ ਸੰਗੀਤ ਜਗਤ ਦੇ ਵੀਡੀਓ ਖੇਤਰ ਵਿੱਚ ਪੈਰ ਰੱਖਣ ਦੇ ਨਾਲ ਹੀ ਇਸ ਇੰਡਸਟਰੀ ਵਿੱਚ ਰੋਜ਼ਗਾਰ ਦੇ ਬਹੁਤ ਸਾਰੇ ਸਾਧਨ ਪੈਦਾ ਹੋਣੇ ਸ਼ੁਰੂ ਹੋਏ ਅਤੇ ਬਹੁਤ ਸਾਰੇ ਕਲਾਕਾਰਾਂ, ਤਕਨੀਸ਼ੀਅਨਾਂ ਅਤੇ ਗੀਤਕਾਰਾਂ ਨੂੰ ਮਾਣ-ਸਤਿਕਾਰ ਮਿਲਿਆ। ਵੀਡੀਓ ਪ੍ਰੋਡਕਸ਼ਨ ਸਮੇਂ ਕਲਾਕਾਰਾਂ ਦਾ ਨਾਚ ਬਹੁਤ ਜ਼ਰੂਰੀ ਅਤੇ ਲੋੜੀਂਦੀ ਮੰਗ ਹੈ, ਜਿਸ ਕਾਰਨ ਬਹੁਤ ਸਾਰੇ ਲੜਕੇ ਲੜਕੀਆਂ ਇਸ ਖੇਤਰ ਵਿੱਚ ਉਤਰੇ ਅਤੇ ਬਹੁਤਿਆਂ ਨੇ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਆਪਣੇ ਕੰਮ ਦਾ ਲੋਹਾ ਮੰਨਵਾਇਆ। ਅਜਿਹੇ ਹੀ ਮਿਹਨਤੀ ਤੇ ਸਿਰੜੀ ਕੋਰੀਓਗ੍ਰਾਫ਼ਰ ਦਾ ਨਾਂ ਹੈ ਅਮਰਜੀਤ ਬੇਰੀ। 19 ਅਪ੍ਰੈਲ, 1995 ਨੂੰ ਸ੍ਰ. ਹਰਭਜਨ ਸਿੰਘ ਦੇ ਘਰ, ਮਾਤਾ ਸ੍ਰੀਮਤੀ ਪਰਮਜੀਤ ਕੌਰ ਦੀ ਕੁੱਖੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ  ਬੇਰੀ ਵਿਖੇ ਜਨਮ ਲੈਣ ਵਾਲੇ ਅਮਰਜੀਤ ਬੇਰੀ ਵਿੱਚ ਵਧੀਆ ਕੋਰੀਓਗ੍ਰਾਫ਼ਰ ਬਣਨ ਵਾਲੇ ਗੁਣ ਬਚਪਨ ਤੋਂ ਹੀ ਕੁੱਟ ਕੁੱਟ ਕੇ ਭਰੇ ਹੋਏ ਸਨ।
ਆਪਣੇ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਕਾਲਜ ਜੁਆਇਨ ਕਰ ਲਿਆ। ਸਕੂਲ ਦੀਆਂ ਸਭਿਆਚਾਰਕ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਵਾਲੇ ਅਮਰਜੀਤ ਬੇਰੀ ਦਾ ਝੁਕਾਅ ਇਹਨਾਂ ਦਿਨਾਂ ਤੋਂ ਹੀ ਨਾਚ ਵੱਲ ਜ਼ਿਆਦਾ ਹੋ ਗਿਆ ਸੀ। ਇਸੇ ਕਾਰਨ ਉਸਨੇ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਰੋਜ਼ੀ-ਰੋਟੀ ਲਈ ਕੋਰੀਓਗ੍ਰਾਫ਼ਰ ਵਜੋਂ ਆਪਣਾ ਕੈਰੀਅਰ ਚੁਣਨ ਨੂੰ ਤਰਜੀਹ ਦਿੱਤੀ ਅਤੇ ਇਸ ਕਿੱਤੇ ਵਿੱਚ ਸਿੱਖਿਆ ਹਾਸਿਲ ਕਰਨ ਉਪਰੰਤ ਸੰਗੀਤਕ ਐਲਬਮਾਂ ਦੀ ਤਕਨੀਕੀ ਟੀਮ ਵਿੱਚ ਬਤੌਰ ਕੋਰੀਓਗ੍ਰਾਫ਼ਰ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਕੁਲਦੀਪ ਮਲਹਾਰ ਦੇ ਨਿੱਘੇ ਅਤੇ ਮਿਲਾਪਣੇ ਸੁਭਾਅ ਕਰਕੇ ਉਹ ਬਹੁਤ ਜਲਦੀ ਹੀ ਆਪਣੀ ਟੀਮ ਵਿੱਚ ਘੁਲ ਮਿਲ ਜਾਂਦਾ ਹੈ। ਬਹੁਤ ਸਾਰੇ ਕਲਾਕਾਰ ਉਸ ਨਾਲ ਇੱਕ ਵਾਰ ਕੰਮ ਕਰਕੇ ਖੁਸ਼ ਹੁੰਦੇ ਹਨ ਅਤੇ ਦੁਬਾਰਾ ਫਿਰ ਉਸਨੂੰ ਆਪਣੇ ਅਗਲੇ ਕੰਮ ਵਿੱਚ ਲੈਣ ਲਈ ਪਹਿਲ ਦਿੰਦੇ ਹਨ। ਅਮਰਜੀਤ ਬੇਰੀ ਨੇ ਹੁਣ ਤੱਕ ਬਹੁਤ ਸਾਰੇ ਸੰਗੀਤਕ ਐਲਬਮ ਅਤੇ ਲਘੂ ਫ਼ਿਲਮਾਂ ਦੇ ਕਲਾਕਾਰਾਂ ਦੇ ਡਾਂਸਿੰਗ ਸਟੈੱਪ ਤਿਆਰ ਕੀਤੇ ਹਨ।
ਉਸਦੇ ਕੰਮ ਪ੍ਰਤੀ ਲਗਨ ਅਤੇ ਮਿਹਨਤ ਨੂੰ ਦੇਖ ਕੇ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਸਦਾ ਇਸ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹੋਵੇਗਾ। ਉਸਦੀ ਆਉਣ ਵਾਲੀ ਪੰਜਾਬੀ ਫ਼ਿਲਮ `ਮੁੰਡਾ ਸਰਦਾਰਾਂ ਦਾ` ਹੈ, ਜਿਸਨੂੰ ਬਹੁਤ ਜਲਦ ਫੋਕ ਫ਼ਿਲਮ ਸਟੂਡੀਓ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਸ਼ਾਲਾ ! ਇਹ ਮਾਣਮੱਤਾ ਨੌਜਵਾਨ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ ਅਤੇ ਹਰ ਦਿਨ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਨੂੰ ਛੋਹੇ। ਆਮੀਨ !

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle