BREAKING NEWS

ਸਾਡੇ ਬਾਰੇ

ਸੁਨਹਿਰੇ ਅੱਖਰ ਮਾਲੇਰਕੋਟਲਾ ਤੋਂ ਪ੍ਰਕਾਸਿਤ ਹੋਣ ਵਾਲਾ ਪੰਜਾਬੀ ਨਿਊਜ਼ ਪੇਪਰ ਹੈ, ਜੋ ਪਿਛਲੇ 15 ਸਾਲ ਤੋਂ ਲਗਾਤਾਰਸੁਨਹਿਰੇ ਅੱਖਰ ਮਾਲੇਰਕੋਟਲਾ ਤੋਂ ਪ੍ਰਕਾਸਿਤ ਹੋਣ ਵਾਲਾ ਪੰਜਾਬੀ ਨਿਊਜ਼ ਪੇਪਰ ਹੈ, ਜੋ ਪਿਛਲੇ 15 ਸਾਲ ਤੋਂ ਲਗਾਤਾਰ ਮਹੀਨਾਵਾਰ ਤੇ ਹੁਣ ਹਫਤਾਵਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਨਿਸਵਾਰਥ ਸੇਵਾ ਕਰਦਾ ਆ ਰਿਹਾ ਹੈ। ਸੁਨਹਿਰੇ ਅੱਖਰ ਅਖਬਾਰ ਨੇ ਪੰਜਾਬ ਵਿੱਚ ਹਰ ਵਰਗ ਦੀਆਂ ਸਮਾਜਿਕ, ਧਾਰਮਿਕ ਸੰਸਥਾਵਾਂ ਦੀਆਂ ਜਨਹਿੱਤ ਖਬਰਾਂ ਅਤੇ ਸਿਆਸੀ ਗਤੀਵਿਧੀਆਂ ਦੀ ਨਿਰਪੱਖ ਕਵਰੇਜ ਕਰਦਿਆਂ ਪਤਰਕਾਰਤਾ ਦੇ ਖੇਤਰ ਵਿੱਖ ਵੱਖਰੀ ਭੂਮਿਕਾ ਅਦਾ ਕੀਤੀ ਹੈ, ਇਹੋ ਕਾਰਨ ਹੈ ਕਿ ਸੂਬਾ ਪੰਜਾਬ ਦੇ ਹਲਕਿਆਂ ’ਚ ਇਸ ਨੂੰ ਸਾਂਝੀਵਾਲਤਾ ਦੇ ਪ੍ਰਤੀਕ ਵੱਜੋਂ ਜਾਣਿਆ ਜਾਂਦਾ ਹੈ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇਸ ਪੱਤਿ੍ਰਕਾ ਨੂੰ ਵੱਧ ਤੋਂ ਵੱਧ ਸਮਾਜ ਸੇਵਾ ਲਈ ਅਰਪਿੱਤ ਕੀਤਾ ਜਾ ਸਕੇ, ਜਿਸ ਵਿੱਚ ਸਾਡੇ ਨਾਲ ਜੁੜੇ ਸੂਝਵਾਨ ਬੋਰਡ ਮੈਂਬਰ, ਸਰਪ੍ਰਸਤ ਅਤੇ ਪੱਤਰਕਾਰਾਂ ਦਾ ਬਹੁਤ ਵੱਡਮੁਲਾ ਯੋਗਦਾਨ ਹੈ।      ਜੁਲਾਈ 2017 ਤੋਂ ਅਸੀਂ ਜਿੱਥੇ ਨਵੀਂ ਦਿੱਖ ਨਾਲ ‘ਸੁਨਹਿਰੇ ਅੱਖਰ ’ ਦਾ ਆਨ ਲਾਈਨ ਅਡੀਸ਼ਨ ਸ਼ੁਰੂ ਕਰ ਰਹੇ ਹਾਂ ਉੱਥੇ ‘‘ ਸੁਨਹਿਰੇ ਅੱਖਰ ਟਾਈਮਜ਼’’ ਦੇ ਨਾਮ ਨਾਲ ਯੂ ਟਿਊਬ ਨਿਊਜ਼ ਚੈਨਲ ਲਾਂਚ ਕਰਨ ਜਾ ਰਹੇ ਹਾਂ। ਜਿਸ ਵਿੱਚ ਰੋਜ਼ਾਨਾ ਅੱਪਡੇਟ ਨਿਊਜ਼ ਦੇ ਨਾਲ-ਨਾਲ ਈ-ਮੈਗਜੀਨ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਹੁਣ ਦੁਨੀਆਂ ਦੇ ਹਰ ਕੋਨੇ ਵਿੱਚ ਬੈਠਾ ਪਾਠਕ ਆਪਣੇ ਲੈਪਟਾਪ ਜਾਂ ਮੋਬਾਈਲ ਰਾਹੀਂ ਸੁਨਹਿਰੇ ਅੱਖਰ ਨਿਊਜ਼ ਪੇਪਰ ਦੀ ਵੈੱਬ ਸਾਈਟ ਤੇ ਪ੍ਰਕਾਸ਼ਿਤ ਖਬਰਾਂ, ਲੇਖ ਅਤੇ ਤਾਜਾ ਜਾਣਕਾਰੀ ਤੋਂ ਇਲਾਵਾ ਸਾਹਿਤਕ ਕਲਾ ਕਰੀਤੀਆਂ ਦਾ ਆਨੰਦ ਮਾਣ ਸਕੇਗਾ ਅਤੇ ਯੂ ਟਿਊਬ ਨਿਊਜ਼ ਚੈਨਲ ਰਾਹੀਂ ਅਹਿਮ ਖਬਰਾਂ, ਸੰਸਥਾਵਾਂ ਵੱਲੋਂ ਕੀਤੇ ਸਮਾਜ ਸੇਵੀ ਗਤੀਵਿਧੀਆਂ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰਵਾਏ ਜਾਂਦੇ ਖੇਡ ਮੁਕਾਬਲੇ ਆਦਿ ਦਾ ਆਨਦ ਮਾਣ ਸਕਣਗੇ। ਤੁਹਾਡੀ ਆਪਣੀ ਇਸ ਪਤਿ੍ਰਕਾ ਸੁਨਹਿਰੇ ਅੱਖਰ ਅਤੇ ਯੂ ਟਿਊਬ ਨਿਊਜ਼ ਚੈਨਲ ਵਿੱਚ ਨਿਖਾਰ ਲਿਆਉਣ ਲਈ ਆਪ ਜੀ ਦੇ ਵੱਡਮੁਲੇ ਸੁਝਾਵਾਂ ਦਾ ਹਮੇਸ਼ਾਂ ਸਵਾਗਤ ਰਹੇਗਾ।

ਸੁਮੰਤ ਤਲਵਾਨੀ,       ਮੁੱਖ ਸੰਪਾਦਕ, ਸੁਨਹਿਰੇ ਅੱਖਰ

Web Hosting Linux Reseller Hosting